ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਵਿਚਾਲੇ ਅਭਿਆਸ ਮੈਚ ਰੱਦ

Wednesday, Oct 19, 2022 - 03:18 PM (IST)

ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਵਿਚਾਲੇ ਅਭਿਆਸ ਮੈਚ ਰੱਦ

ਬ੍ਰਿਸਬੇਨ (ਵਾਰਤਾ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡਿਆ ਜਾਣ ਵਾਲਾ ਟੀ-20 ਵਿਸ਼ਵ ਕੱਪ 2022 ਦਾ ਅਭਿਆਸ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਬ੍ਰਿਸਬੇਨ ਦੇ ਗਾਬਾ 'ਚ ਮੀਂਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਦਿਨ ਦੇ ਪਹਿਲੇ ਅਭਿਆਸ ਮੈਚ ਦੌਰਾਨ ਸ਼ੁਰੂ ਹੋ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 154 ਦੌੜਾਂ ਬਣਾਈਆਂ, ਜਿਸ ਤੋਂ ਬਾਅਦ 2.2 ਓਵਰਾਂ 'ਚ ਪਾਕਿਸਤਾਨ ਦਾ ਸਕੋਰ19 ਦੌੜਾਂ 'ਤੇ ਪਹੁੰਚਦੇ ਹੀ ਕਾਲੇ ਬੱਦਲਾਂ ਨੇ ਗਾਬਾ ਨੂੰ ਘੇਰ ਲਿਆ।

ਦੋ ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਦੋਵੇਂ ਮੈਚ ਰੱਦ ਕਰ ਦਿੱਤੇ ਗਏ। 23 ਅਕਤੂਬਰ ਨੂੰ ਮੈਲਬੌਰਨ ਵਿੱਚ ਪਾਕਿਸਤਾਨ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਭਾਰਤ ਦਾ ਆਖਰੀ ਅਭਿਆਸ ਮੈਚ ਸੀ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਅਭਿਆਸ ਮੈਚ ਵਿੱਚ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਵੀ ਸਿਰਫ ਇੱਕ ਅਭਿਆਸ ਮੈਚ ਨਾਲ ਹੀ ਚੋਟੀ ਦੇ ਟੂਰਨਾਮੈਂਟ ਦਾ ਰੁੱਖ ਕਰੇਗਾ, ਜਿੱਥੇ ਉਹ ਆਪਣਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਖੇਡੇਗਾ।

ਨਿਊਜ਼ੀਲੈਂਡ ਨੂੰ ਉਸ ਦੇ ਇਕਲੌਤੇ ਅਭਿਆਸ ਮੈਚ ਵਿੱਚ ਦੱਖਣੀ ਅਫਰੀਕਾ ਨੇ 9 ਵਿਕਟਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ 22 ਅਕਤੂਬਰ ਨੂੰ ਹੋਣ ਵਾਲੇ ਮੈਚ ਨਾਲ ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਸੁਪਰ-12 'ਚ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗੀ।


author

cherry

Content Editor

Related News