ਭਾਰਤ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਪਵੇਗਾ : ਗਾਂਗੁਲੀ
Saturday, Jun 15, 2019 - 06:17 PM (IST)

ਮਾਨਚੈਸਟਰ— ਸਾਬਕਾ ਭਾਰਤੀ ਕਪਤਾਨ ਤੇ ਬੱਲੇਬਾਜ਼ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਕੋਈਵੀ ਮੁਕਾਬਲਾ ਇਕ ਕ੍ਰਿਕਟ ਮੈਚ ਤੋਂ ਵੱਧ ਭਾਵਨਾਵਾਂ ਦਾ ਸੈਲਾਬ ਹੁੰਦਾ ਹੈ ਤੇ ਲੋਕ ਇਸ ਦੇ ਰੋਮਾਂਚ ਵਿਚ ਡੁੱਬ ਜਾਂਦੇ ਹਨ। ਇਸ ਲਿਹਾਜ ਨਾਲ ਮਾਨਚੈਸਟਰ ਦਾ ਮੁਕਾਬਲਾ ਇਕ ਵੱਡਾ ਮੁਕਾਬਲਾ ਹੋਵੇਗਾ।
ਸਾਬਕਾ ਕਪਤਾਨਨੇ ਵਿਰਾਟ ਕੋਹਲੀ ਦੀ ਟੀਮ ਇੰਡੀਆ ਨੂੰ ਪਾਕਿਸਾਤਨ ਵਿਰੁੱਧ ਚੌਕਸ ਕਰਦਿਆਂ ਕਿਹਾ, ''ਇਸ ਵਿਸ਼ਵ ਕੱਪ ਤੋਂ ਪਹਿਲਾਂ ਮੁਹੰਮਦ ਆਮਿਰ ਪਾਕਿਸਤਾਨੀ ਟੀਮ 'ਚ ਕਿਤੇ ਵੀ ਨਹੀਂ ਸੀ , ਉਸ ਨੂੰ ਹਟਾ ਦਿੱਤਾ ਗਿਆ ਸੀ ਪਰ ਉਸ ਨੇ ਵਾਪਸੀ ਕੀਤੀ ਤੇ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਬਣ ਗਿਆ। ਇਹ ਹੀ ਵਜ੍ਹਾ ਹੈ ਕਿ ਭਾਰਤ ਟੀਮ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਪਵੇਗਾ।''