ਭਾਰਤ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਸਪੇਨ ਹੱਥੋਂ ਹਾਰਿਆ

11/27/2022 11:59:14 AM

ਯਰੂਸ਼ਲਮ (ਨਿਕਲੇਸ਼ ਜੈਨ)- ਭਾਰਤ ਨੂੰ ਸ਼ਨੀਵਾਰ ਨੂੰ ਇੱਥੇ ਫਿਡੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੋ ਦੌਰ ਦੇ ਕਾਂਸੀ ਤਮਗਾ ਪਲੇਅ ਆਫ ਦੇ ਟਾਈ ਰਹਿਣ ਤੋਂ ਬਾਅਦ ਸਪੇਨ ਹੱਥੋਂ ਟਾਈਬ੍ਰੇਕ ਵਿਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਦੌਰ ਵਿਚ ਟੀਮਾਂ ਨੇ 2-2 ਨਾਲ ਡਰਾਅ ਖੇਡਿਆ ਪਰ ਜੇਮੀ ਸਾਂਤੋਸ ਲਾਤਾਸਾ ਤੇ ਡੇਵਿਡ ਐਂਟਨ ਗੂਈਜਾਰੋ ਨੇ ਕ੍ਰਮਵਾਰ ਵਿਦਿਤ ਸੰਤੋਸ਼ ਗੁਜਰਾਤੀ ਤੇ ਨਿਹਾਲ ਸਰੀਨ ਨੂੰ ‘ਬਲਿਟਜ਼ ਟਾਈ ਬ੍ਰੇਕ’ ਵਿਚ ਹਰਾ ਕੇ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ।

ਹੋਰਨਾਂ ਬਾਜ਼ੀਆਂ ਵਿਚ ਐੱਸ. ਐੱਲ. ਨਾਰਾਇਣਨ ਨੇ ਐਲੈਕਸੇਈ ਸ਼ਿਰੋਵ ਨਾਲ ਡਰਾਅ ਖੇਡਿਆ ਤੇ ਅਭਿਜੀਤ ਗੁਪਤਾ ਨੇ ਮਿਗੁਏਲ ਸਾਂਤੋਜ ਰੂਈਜ ਨਾਲ ਅੰਕ ਵੰਡੇ। ਇਸ ਨਾਲ ਸਪੇਨ ਨੇ ਸ਼ਨੀਵਾਰ ਨੂੰ 3-1 ਦੇ ਫਰਕ ਨਾਲ ਜਿੱਤ ਦਰਜ ਕੀਤੀ। ਪਹਿਲੇ ਦੌਰ ਵਿਚ ਗੁਜਰਾਤੀ ਨੇ ਸਾਂਤੋਸ ਲਾਤਾਸਾ ਨਾਲ ਜਦਕਿ ਸਰੀਨ ਨੇ ਗੁਈਜਾਰੋ ਨਾਲ ਅੰਕ ਵੰਡੇ। ਨਾਰਾਇਣਨ ਤੇ ਦਾਨਿਲ ਯੁਸੂਫ ਅਤੇ ਗੁਪਤਾ ਤੇ ਸਾਂਤੋਸ ਰੂਈਜ ਵਿਚਾਲੇ ਮੁਕਾਬਲੇ ਵੀ ਡਰਾਅ ਰਹੇ। ਦੂਜੇ ਦੌਰ ਵਿਚ ਇਹ ਨਤੀਜਾ ਰਿਹਾ, ਸਾਰੇ ਚਾਰੇ ਬੋਰਡਾਂ ’ਤੇ ਇਨ੍ਹਾਂ ਖਿਡਾਰੀਆਂ ਨੇ ਡਰਾਅ ਖੇਡਿਆ। ਸਪੇਨ ਨੇ ਟਾਈਬ੍ਰੇਕ ਵਿਚ 4-2 ਦੀ ਜਿੱਤ ਨਾਲ ਟੀਮ ਪ੍ਰਤੀਯੋਗਿਤਾ ਵਿਚ ਪਹਿਲਾ ਤਮਗਾ ਜਿੱਤਿਆ।


Tarsem Singh

Content Editor

Related News