ਜੂਨੀਅਰ ਡੇਵਿਸ ਕੱਪ ਦੇ ਪਹਿਲੇ ਮੈਚ ''ਚ ਨਿਊਜ਼ੀਲੈਂਡ ਤੋਂ ਹਾਰਿਆ ਭਾਰਤ
Tuesday, Apr 09, 2019 - 03:40 AM (IST)

ਬੈਂਕਾਕ— ਭਾਰਤੀ ਪੁਰਸ਼ ਦੀ ਟੀਮ ਨੂੰ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਜੂਨੀਅਰ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਗਰੁੱਪ 'ਡੀ' ਦੇ ਆਪਣੇ ਪਹਿਲੇ ਮੈਚ 'ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਸਿੰਗਲ 'ਤੇ ਅਜੇ ਮਲਿਕ ਨੂੰ ਜੈ ਫ੍ਰੇਂਡ ਵਿਰੁੱਧ ਇੱਕ ਘੰਟੇ ਤੇ 13 ਮਿੰਟ 'ਚ 4-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਨੂੰ ਵਾਪਸੀ ਦਿਵਾਉਣ ਦਾ ਦਾਰੋਮਦਾਰ ਦਿਵੇਸ਼ ਗਹਲੋਹ ਦੇ ਮੋਢਿਆਂ 'ਤੇ ਸੀ ਪਰ ਉਸ ਨੂੰ ਵੀ ਕੋਰਬਨ ਕ੍ਰੋਥਰ ਵਿਰੁੱਧ 66 ਮਿੰਟ 'ਚ 0-6, 3-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ, ਜਿਸ ਨਾਲ ਨਿਊਜ਼ੀਲੈਂਡ ਨੇ 2-0 ਦੀ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ ਮਲਿਕ ਤੇ ਸੁਸ਼ਾਂਤ ਡਬਾਸ ਦੀ ਜੋੜੀ ਨੂੰ ਵੀ ਇਕ ਘੰਟੇ ਤੇ 7 ਮਿੰਟ 'ਚ 6-7 (2) 1-6 ਨਾਲ ਹਾਰ ਝੱਲਣੀ ਪਈ। ਭਾਰਤ ਅਗਲੇ ਮੈਤ 'ਚ ਇੰਡੋਨੇਸ਼ੀਆ ਨਾਲ ਭਿੜੇਗਾ।