ਸਹਿਵਾਗ ਦੇ 74 ਦੌਡ਼ਾਂ ਦੀ ਬਦੌਲਤ ਇੰਡੀਆ ਲੀਜੈਂਡ ਦੀ 7 ਵਿਕਟਾਂ ਨਾਲ ਜਿੱਤ

Saturday, Mar 07, 2020 - 06:38 PM (IST)

ਸਹਿਵਾਗ ਦੇ 74 ਦੌਡ਼ਾਂ ਦੀ ਬਦੌਲਤ ਇੰਡੀਆ ਲੀਜੈਂਡ ਦੀ 7 ਵਿਕਟਾਂ ਨਾਲ ਜਿੱਤ

ਨਵੀਂ ਦਿੱਲੀ—  ਰੋਡ ਸੇਫਟੀ ਮੁਹਿੰਮ ਦੇ ਤਹਿਤ ਅੱਜ ਮੁੰਬਈ ਦੇ ਵਾਨਖੇਡ਼ੇ ਸਟੇਡੀਅਮ ਵਿਚ ਇੰਡੀਆ ਲੀਜੈਂਡ ਅਤੇ ਵੈਸਟਇੰਡੀਜ਼ ਲੀਜੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਗਿਆ। ਨਵੀਂ ਦਿੱਲੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਲੀਜੈਂਡ ਨੇ ਨਿਰਧਾਰਤ 20 ਓਵਰਾਂ ਵਿਚ ਇੰਡੀਆ ਲੀਜੈਂਡ ਨੂੰ 8 ਵਿਕਟਾਂ ਗੁਆ ਕੇ 151 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਸਹਿਵਾਗ ਅਤੇ ਸਚਿਨ ਦੀ ਸਲਾਮੀ ਜੋੜੀ ਨੇ ਆਸਾਨ ਬਣਾ ਦਿੱਤਾ ਅਤੇ ਇੰਡੀਆ ਲੀਜੈਂਡ ਨੇ ਇਹ ਟੀਚਾ 18.2 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਇੰਡੀਆ ਲੀਜੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ। ਇਕ ਵਾਰ ਫਿਰ ਸਚਿਨ-ਸਹਿਵਾਗ ਦੀ ਸਲਾਮੀ ਜੋੜੀ ਮੈਦਾਨ 'ਤੇ ਦੇਖਣ ਨੂੰ ਮਿਲੀ। ਸਚਿਨ ਤੇਂਦੁਲਕਰ ਨੇ ਮੈਦਾਨ ਦੇ ਚਾਰੇ ਪਾਸੇ ਛਾਟ ਲਗਾਏ ਪਰ ਉਹ ਆਪਣੀ ਪਾਰੀ 36 ਦੌੜਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਭਾਰਤ ਨੂੰ ਪਹਿਲਾ ਝਟਕਾ 83 ਦੌੜਾਂ 'ਤੇ ਲੱਗਾ। ਦੂਜੇ ਪਾਸੇ ਸਹਿਵਾਗ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਜਾਰੀ ਰੱਖੀ। ਇਸ ਤੋਂ ਬਾਅਦ ਮੁਹੰਮਦ ਕੈਫ 14 ਅਤੇ ਮਨਪ੍ਰੀਤ ਗੋਨੀ ਬਿਨਾ ਖਾਤਾ ਖੋਲੇ ਆਊਟ ਹੋਏ। ਅਖੀਰ 'ਚ ਯੁਵਰਾਜ 10 ਦੌੜਾਂ ਅਤੇ ਸਹਿਵਾਗ 74 ਦੌੜਾਂ ਬਣਾ ਕੇ ਅਜੇਤੂ ਰਹੇ। ਸਹਿਵਾਗ ਨੂੰ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਮਿਲਿਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਲੀਜੈਂਡ ਦੀ ਸ਼ੁਰੂਆਤ ਚੰਗੀ ਰਹੀ। ਡੈਰੇਨ ਗੰਗਾ ਅਤੇ ਸ਼ਿਵਨਾਰਾਇਣ ਚੰਦਰਪਾਲ ਨੇ ਪਹਿਲੀ ਵਿਕਟ ਲਈ 40 ਦੌੜਾਂ ਜੋੜੀਆਂ। ਡੈਰੇਨ ਗੰਗਾ 32 ਦੌੜਾਂ ਬਣਾ ਕੇ ਜ਼ਹੀਰ ਖਾਨ ਹੱਥੋਂ ਬੋਲਡ ਹੋਏ ਜਦਕਿ ਸ਼ਿਵਨਾਰਾਇਣ ਚੰਦਰਪਾਲ ਦੌੜਾਂ ਬਣਾ ਕੇ ਮੁਨਾਫ ਪਟੇਲ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਲੰਬੀ ਪਾਰੀ ਨਹੀਂ ਖੇਡ ਸਕਿਆ ਅਤੇ ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਵੀ ਨਹੀਂ ਛੂਹ ਸਕਿਆ। ਭਾਰਤ ਵੱਲੋਂ ਜ਼ਹੀਰ ਖਾਨ, ਮੁਨਾਫ ਪਟੇਲ ਅਤੇ ਪ੍ਰਗਿਆਨ ਓਝਾ ਨੇ 2-2 ਵਿਕਟਾਂ ਲਈਆਂ, ਜਦਕਿ ਇਰਫਾਨ ਪਠਾਨ ਨੇ 1 ਵਿਕਟ ਹਾਸਲ ਕੀਤੀ।


Related News