ਰੋਡ ਸੇਫਟੀ ਵਰਲਡ ਸੀਰੀਜ਼ ਲਈ ਇੰਡੀਅਨ ਲੀਜੈਂਡਸ ਦੀ ਟੀਮ ਦਾ ਹੋਇਆ ਐਲਾਨ

02/19/2020 1:09:20 PM

ਸਪੋਰਟਸ ਡੈਸਕ— ਸੜਕ ਸੁਰੱਖਿਆ ਲਈ ਜਾਗਰੁਕਤਾ ਦੇ ਟੀਚੇ ਨੂੰ ਲੈ ਕੇ 7 ਮਾਰਚ ਤੋਂ 22 ਮਾਰਚ ਤੱਕ ਰੋਡ ਸੇਫਟੀ ਵਰਲਡ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ 'ਚ ਕਈ ਸਾਬਕਾ ਦਿੱਗਜ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਸੀਰੀਜ਼ 'ਚ 5 ਟੀਮਾਂ ਦੇ ਵਿਚਾਲੇ ਕੁਲ 10 ਮੁਕਾਬਲੇ ਖੇਡੇ ਜਾਣਗੇ ਅਤੇ ਉਸ ਤੋਂ ਬਾਅਦ ਫਾਈਨਲ ਮੁਕਾਬਲਾ ਹੋਵੇਗਾ। ਭਾਰਤੀ ਟੀਮ ਲਈ ਕੁਲ 12 ਖਿਡਾਰੀਆਂ ਦੇ ਨਾਂ ਦਾ ਐਲਾਨ ਹੋਇਆ ਹੈ। ਇਨ੍ਹਾਂ 'ਚੋਂ ਸਚਿਨ ਤੇਂਦੁਲਕਰ,ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖਾਨ ਮੁੱਖ ਨਾਂ ਹਨ।PunjabKesari 
ਭਾਰਤੀ ਫੈਨਜ਼ ਲਈ ਸਚਿਨ ਅਤੇ ਸਹਿਵਾਗ ਨੂੰ ਫਿਰ ਤੋਂ ਖੇਡਦੇ ਦੇਖਣਾ ਇਕ ਰੋਮਾਂਚਕਾਰੀ ਅਨੁਭਵ ਹੋਵੇਗਾ। ਨਾਲ ਹੀ ਫੈਨਜ਼ ਜ਼ਹੀਰ ਖਾਨ, ਇਰਫਾਨ ਪਠਾਨ ਅਤੇ ਅਜੀਤ ਅਗਰਕਰ ਨੂੰ ਦੁਬਾਰਾ ਗੇਂਦਬਾਜ਼ੀ ਕਰਦੇ ਦੇਖਣਗੇ। 6 ਟੈਸਟ ਅਤੇ 23 ਵਨਡੇ 'ਚ ਭਾਰਤ ਦੀ ਅਗਵਾਈ ਕਰਨ ਵਾਲੇ ਸਮੀਰ ਦੀਘੇ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਰਤੀ ਖਿਡਾਰੀਆਂ ਤੋਂ ਇਲਾਵਾ ਸ਼੍ਰੀਲੰਕਾ, ਦੱਖਣੀ ਅਫਰੀਕਾ,  ਵੈਸਟਇੰਡੀਜ਼ ਅਤੇ ਆਸਟਰੇਲੀਆ ਦੇ ਖਿਡਾਰੀ ਵੀ ਇਸ 'ਚ ਭਾਗ ਲੈਂਦੇ ਦਿਖਾਈ ਦੇਣਗੇ। ਇਹ ਟੂਰਨਾਮੈਂਟ ਭਾਰਤ 'ਚ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਖੇਡਿਆ ਜਾ ਰਿਹਾ ਹੈ।PunjabKesari

ਇੰਡੀਆ ਲੀਜੈਂਡਸ :
ਸਚਿਨ ਤੇਂਦੁਲਕਰ (ਕਪਤਾਨ), ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖਾਨ, ਇਰਫਾਨ ਪਠਾਨ, ਅਜੀਤ ਅਗਰਕਰ, ਸੰਜੈ ਬਾਂਗਰ, ਮੁਨਾਫ ਪਟੇਲ, ਮੁਹੰਮਦ ਕੈਫ, ਪ੍ਰਗਿਆਨ ਓਝਾ,  ਸੈਰਾਜ ਬਹੁਤੁਲੇ ਅਤੇ ਸਮੀਰ ਦੀਘੇ।PunjabKesari

ਸ਼੍ਰੀਲੰਕਾ ਲੀਜੈਂਡਸ :
ਤੀਲਕਰਤਨੇ ਦਿਲਸ਼ਾਨ (ਕਪਤਾਨ), ਡੀ ਵਿਜਸਿੰਘੇ, ਚਮਾਰਾ ਕਪੁਗੇਦਰਾ, ਚਾਮਿੰਡਾ ਵਾਸ, ਪਰਵੇਜ ਮਹਰੂਫ, ਮਰਵਨ ਅਟਾਪਟੂ, ਮੁਥੱਈਆਂ ਮੁਰਲੀਧਰਨ, ਰੰਗਨਾ ਹੇਰਾਥ, ਰਮੇਸ਼ ਕਾਲੂਵਿਤਰਾਨਾ, ਐੱਸ ਸੇਨਾਨਾਇਕੇ, ਟੀ ਤੁਸ਼ਾਰਾ, ਟੀ ਕਾਂਦੰਬੇ ਅਤੇ ਉਪੁਲ ਚੰਦਨਾ। 

ਵੈਸਟਇੰਡੀਜ਼ ਲੀਜੈਂਡਸ :
ਬ੍ਰਾਇਨ ਲਾਰਾ (ਕਪਤਾਨ), ਯੋਹਾਨ ਬਲੇਕ, ਸ਼ਿਵਨਾਰਾਇਣ ਚੰਦਰਪਾਲ, ਰਾਮਨਰੇਸ਼ ਸਰਵਨ, ਐਡਮ ਸੈਨਫੋਰਡ, ਕਾਰਲ ਹੂਪਰ, ਡੰਜਾ ਹਯਾਤ, ਡੈਰੇਨ ਗੰਗਾ , ਪੇਡਰੋ ਕਾਲਿੰਸ, ਰਿਚਰਡ ਪਾਵੇਲ, ਰਿਡਲੀ ਜੈਕਬਸ, ਸੈਮੂਅਲ ਬਦਰੀ ਅਤੇ ਸੁਲੇਮਾਨ ਬੇਨ। 

ਆਸਟਰੇਲੀਆ ਲੀਜੈਂਡਸ :
ਬ੍ਰੇਟ ਲੀ (ਕਪਤਾਨ), ਬਰੈਡ ਹਾਜ਼, ਬ੍ਰੈਟ ਗੀਵਸ, ਕਲਿੰਟ ਮੈਕਾਏ, ਜਾਰਜ ਗ੍ਰੀਨ, ਜੇਸਨ ਕਰੇਜਾ, ਮਾਰਕ ਕਾਸਗਰੋਵ, ਨਾਥਨ ਰੀਰਡਰਨ, ਰਾਬ ਕਵਿਨੀ,  ਸ਼ੇਨ ਲੀ, ਟ੍ਰੇਵਿਸ ਬਰਟ ਅਤੇ ਜੇਵਿਅਰ ਡੋਹਾਰਟੀ।

ਦੱਖਣੀ ਅਫਰੀਕਾ ਲੀਜੈਂਡਸ :
ਜੌਂਟੀ ਰੋਡਸ (ਕਪਤਾਨ),  ਐਂਡਰੁਏ ਜੇਮਸ, ਐਂਡਰੁਏ ਹਾਲ, ਗਾਰਨੇਟ ਕਰਗਰ, ਜੇ ਰੁਡੋਲਫ, ਐਲਬੀ ਮੋਰਕਲ, ਵਾਨ ਡੇਰ ਵੈਥ, ਨੀਲ ਰੋਡਸ, ਲਾਂਸ ਕਲੂਸਨਰ, ਮਾਰਟਿਨ ਜਾਰਸਵੇਲਡ, ਮੋਰਨੇ ਵੈਨ ਅੰਮ੍ਰਿਤ, ਪਾਲ ਹੈਰਿਸ ਅਤੇ ਰਯਾਨ ਮੈਕਲੇਰਿਨ।

 


Related News