ਭਾਰਤ ਓਲੰਪਿਕ ਲਈ ਆਪਣੇ ਬੁਨਿਆਦੀ ਢਾਂਚੇ ਤੇ ਖੋਜ ਸਮਰੱਥਾਵਾਂ ਨੂੰ ਕਰ ਰਿਹੈ ਮਜ਼ਬੂਤ : ਊਸ਼ਾ

Thursday, Jan 30, 2025 - 11:35 AM (IST)

ਭਾਰਤ ਓਲੰਪਿਕ ਲਈ ਆਪਣੇ ਬੁਨਿਆਦੀ ਢਾਂਚੇ ਤੇ ਖੋਜ ਸਮਰੱਥਾਵਾਂ ਨੂੰ ਕਰ ਰਿਹੈ ਮਜ਼ਬੂਤ : ਊਸ਼ਾ

ਅਹਿਮਦਾਬਾਦ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਪ੍ਰਧਾਨ ਪੀ. ਟੀ. ਊਸ਼ਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਅਧਿਕਾਰ ਹਾਸਲ ਕਰਨ ਲਈ ਸਿਰਫ ਬੁਨਿਆਦੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਤੇ ਹੀ ਧਿਆਨ ਕੇਂਦ੍ਰਿਤ ਨਹੀਂ ਕਰ ਰਿਹਾ ਹੈ ਸਗੋਂ ਬੌਧਿਕ ਪੱਧਰ ’ਤੇ ਵੀ ਧਿਆਨ ਲਾ ਰਿਹਾ ਹੈ। ਸਾਬਕਾ ਟ੍ਰੈਕ ਐਂਡ ਫੀਲਡ ਸਟਾਰ ਗਾਂਧੀਨਗਰ ਜ਼ਿਲੇ ਦੇ ਦੇਹਗਾਮ ਕੋਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਵਿਚ ਪਹਿਲੇ ਕੌਮਾਂਤਰੀ ਓਲੰਪਿਕ ਖੋਜ ਸੰਮੇਲਨ ਨੂੰ ਸੰਬੋਧਿਤ ਕਰ ਰਹੀ ਸੀ।

ਊਸ਼ਾ ਨੇ ਕਿਹਾ ਕਿ ਸੰਮੇਲਨ ਕਾਰਨ ਦੁਨੀਆ ਭਰ ਵਿਚ ਵੱਖ-ਵੱਖ ਓਲੰਪਿਕ ਅਧਿਐਨ ਤੇ ਖੋਜ ਕੇਂਦਰਾਂ ਦੇ ਨੁਮਾਇੰਦੇ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਭਾਰਤ ਵਿਚ ਇਕੱਠੇ ਹੋਏ ਹਨ।

ਉਸ ਨੇ ਕਿਹਾ,‘‘ਓਲੰਪਿਕ ਅੰਦੋਲਨ ਨਾਲ ਭਾਰਤ ਦਾ ਸਬੰਧ ਇਕ ਪਰਿਵਰਤਨਸ਼ੀਲ ਪਲ ’ਤੇ ਆਉਂਦਾ ਹੈ ਅਤੇ ਓਲੰਪਿਕ ਦੀ ਅਸਲ ਭਾਵਨਾ ਨੂੰ ਅਪਣਾਉਣ ਲਈ ਮੁਕਾਬਲੇ ਵਾਲੀਆਂ ਖੇਡਾਂ ਤੋਂ ਅੱਗੇ ਵਧਦਾ ਹੈ ਜੋ ਖੇਡਾਂ ਰਾਹੀਂ ਸ਼ਾਂਤੀ, ਸਿੱਖਿਆ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦਾ ਹੈ।’’

ਸਾਬਕਾ ਐਥਲੀਟ ਨੇ ਕਿਹਾ, “ਭਾਰਤ (2036) ਓਲੰਪਿਕ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਇਸ ਲਈ ਅਸੀਂ ਨਾ ਸਿਰਫ ਆਪਣੀਆਂ ਬੁਨਿਆਦੀ ਸਮਰੱਥਾਵਾਂ ਨੂੰ ਮਜ਼ਬੂਤ ​​ਕਰ ਰਹੇ ਹਾਂ, ਸਗੋਂ ਆਪਣੀ ਬੌਧਿਕ ਅਤੇ ਖੋਜ ਤਿਆਰੀ ਨੂੰ ਵੀ ਮਜ਼ਬੂਤ ​ਕਰ ਰਹੇ ਹਾਂ।’’


author

Tarsem Singh

Content Editor

Related News