ਭਾਰਤ ਨੂੰ ਨਹੀਂ ਮਿਲੀ ਫੀਫਾ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ, ਇਹ ਰਹੇ ਦੋ ਕਾਰਨ

Sunday, Mar 18, 2018 - 10:11 AM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਫੁੱਟਬਾਲ ਮਹਾਸੰਘ ਨੂੰ ਇਕ ਵੱਡਾ ਝਟਕਾ ਲੱਗਾ ਹੈ। ਫੀਫਾ ਨੇ ਆਗਾਮੀ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਭਾਰਤੀ ਉਮੀਦਾਂ ਨੂੰ ਤੋੜਦੇ ਹੋਏ ਇਸ ਦਾ ਅਧਿਕਾਰ ਪੋਲੈਂਡ ਨੂੰ ਦੇ ਦਿੱਤਾ ਹੈ। ਇਹ ਯੂਰਪੀ ਦੇਸ਼ ਟੂਰਨਾਮੈਂਟ ਦੇ 2019 ਸੀਜ਼ਨ ਦੀ ਮੇਜ਼ਬਾਨੀ ਕਰੇਗਾ। ਪੋਲੈਂਡ ਨੂੰ ਮੇਜ਼ਬਾਨੀ ਦੇਣ ਦਾ ਫੈਸਲਾ ਕੋਲੰਬੀਆ ਦੇ ਬੋਗੋਟਾ 'ਚ ਹੋਈ ਫੀਫਾ ਪਰਿਸ਼ਦ ਦੀ ਬੈਠਕ 'ਚ ਕੀਤਾ ਗਿਆ ਹੈ।

ਭਾਰਤ ਨੇ ਪਿਛਲੇ ਸਾਲ ਅਕਤੂਬਰ 'ਚ ਅੰਡਰ-17 ਵਿਸ਼ਵ ਕੱਪ ਦੀ ਸਫਲ ਮੇਜ਼ਬਾਨੀ ਦੇ ਬਾਅਦ ਇਸ ਦੇ ਲਈ ਦਾਅਵਾ ਪੇਸ਼ ਕੀਤਾ ਸੀ। ਅੰਡਰ-17 ਵਿਸ਼ਵ ਕੱਪ ਦੀ ਸਫਲਤਾ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੂੰ ਦੋ ਸਾਲ ਦੇ ਅੰਦਰ ਫੀਫਾ ਦਾ ਇਕ ਹੋਰ ਟੂਰਨਾਮੈਂਟ ਦੀ ਦਾਅਵੇਦਾਰੀ ਕਰਨ ਦਾ ਹੌਸਲਾ ਦਿੱਤਾ।

ਇਹ ਰਹੇ ਦੋ ਕਾਰਨ-

1. ਟੂਰਨਾਮੈਂਟ ਦਾ ਆਯੋਜਨ ਮਈ ਜਾਂ ਜੂਨ 'ਚ ਹੋਵੇਗਾ ਅਤੇ ਇਸ ਸਮੇਂ ਭਾਰਤ 'ਚ ਗਰਮੀ ਦਾ ਮੌਸਮ ਹੁੰਦਾ ਹੈ। ਬੇਹੱਦ ਗਰਮੀ 'ਚ ਖਿਡਾਰੀਆਂ ਨੂੰ ਖੇਡਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

2. ਸਟੇਡੀਅਮ ਦੀ ਤਿਆਰੀਆਂ 'ਚ ਭਾਰਤ ਪੋਲੈਂਡ ਤੋਂ ਪਿੱਛੇ ਰਿਹਾ।

ਅੰਡਰ-20 ਵਿਸ਼ਵ ਕੱਪ ਤੋਂ ਡਿਏਗੋ ਮਾਰਾਡੋਨਾ ਅਤੇ ਲਿਓਨਿਲ ਮੇਸੀ ਜਿਹੇ ਖਿਡਾਰੀ ਨਿਕਲੇ ਹਨ। ਮਾਰਾਡੋਨਾ ਨੇ ਜਾਪਾਨ 'ਚ 1979 ਦੇ ਵਿਸ਼ਵ ਕੱਪ 'ਚ ਖੇਡਿਆ ਸੀ ਜਦਕਿ ਮੇਸੀ ਨੀਦਰਲੈਂਡ 'ਚ ਹੋਏ 2005 ਦੇ ਟੂਰਨਾਮੈਂਟ 'ਚ ਖੇਡੇ ਸਨ। ਪਿਛਲੀ ਵਾਰ ਦੱਖਣੀ ਕੋਰੀਆ ਨੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ ਜਿਸ ਨੂੰ ਅਰਜਨਟੀਨਾ ਨੇ ਜਿੱਤਿਆ ਸੀ। ਇਸ ਟੂਰਨਾਮੈਂਟ ਨੂੰ ਉਨ੍ਹਾਂ ਨੇ 6 ਵਾਰ ਆਪਣੇ ਨਾਂ ਕੀਤਾ ਸੀ ਜਦਕਿ ਬ੍ਰਾਜ਼ੀਲ ਨੇ ਇਸ ਨੂੰ ਪੰਜ ਵਾਰ ਜਿੱਤਿਆ ਸੀ।


Related News