ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝੇ

4/9/2021 10:52:46 PM

ਅਲਮਾਟੀ– ਦੇਸ਼ ਦੇ ਚੋਟੀ ਦੇ ਗ੍ਰੀਕੋ ਰੋਮਨ ਪਹਿਲਵਾਨ ਸੁਨੀਲ ਕੁਮਾਰ ਤੋਂ ਕਾਫੀ ਉਮੀਦਾਂ ਸਨ ਪਰ ਉਹ ਏਸ਼ੀਆਈ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਹਾਰ ਕੇ 4 ਹੋਰਨਾਂ ਭਾਰਤੀਆਂ ਦੇ ਨਾਲ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਨਹੀਂ ਕਰ ਸਕਿਆ। ਇਸ ਪ੍ਰਤੀਯੋਗਿਤਾ ਵਿਚ ਸਿਰਫ ਫਾਈਨਲ ਵਿਚ ਪਹੁੰਚਣ ਵਾਲੇ ਨੂੰ ਹੀ ਟੋਕੀਓ ਓਲੰਪਿਕ ਦਾ ਕੋਟਾ ਮਿਲਦਾ ਹੈ ਤੇ ਸਾਰੇ 5 ਭਾਰਤੀ ਆਖਰੀ-4 ਵਿਚ ਹਾਰ ਕੇ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਹੀ ਇਹ ਮੌਕਾ ਖੁੰਝ ਗਏ।

ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ


ਏਸ਼ੀਆਈ ਚੈਂਪੀਅਨ ਸੁਨੀਲ ਨੇ 87 ਕਿ. ਗ੍ਰਾ. ਭਾਰ ਵਰਗ ਵਿਚ ਕ੍ਰਿਗਿਸਤਾਨ ਦੇ ਸੁਖਰੋਬ ਅਬਦੁਲ ਖਾਇਵ ’ਤੇ 7-0 ਨਾਲ ਜਿੱਤ ਹਾਸਲ ਕਰਕੇ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਸੈਮੀਫਾਈਨਲ ਵਿਚ ਸਥਾਨਕ ਖਿਡਾਰੀ ਨੂਰ ਸੁਲਤਾਨ ਤੁਰਸਨੋਵ ਤੋਂ 5-9 ਨਾਲ ਹਾਰ ਗਿਆ। ਭਾਰਤ ਦਾ ਕੋਈ ਵੀ ਗ੍ਰੀਕੋ ਰੋਮਨ ਪਹਿਲਵਾਨ 2020 ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ ਪਰ 3 ਫ੍ਰੀ ਸਟਾਈਲ ਪਹਿਲਵਾਨ (ਪੁਰਸ਼) ਬਜਰੰਗ ਪੂਨੀਆ (65 ਕਿ. ਗ੍ਰਾ.), ਰਵੀ ਦਹੀਆ (57 ਕਿ. ਗ੍ਰਾ.) ਤੇ ਦੀਪਕ ਪੂਨੀਆ (86 ਕਿ. ਗ੍ਰਾ.) ਵਿਸ਼ਵ ਚੈਂਪੀਅਨਸ਼ਿਪ ਦੇ ਰਾਹੀਂ ਕੋਟਾ ਹਾਸਲ ਕਰ ਚੁੱਕੇ ਹਨ। ਵਿਨੇਸ਼ ਫੋਗਟ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਗਿਆਨੇਂਦ੍ਰ (60 ਕਿ. ਗ੍ਰਾ.), ਆਸ਼ੂ (67 ਕਿ. ਗ੍ਰਾ.), ਗੁਰਪ੍ਰੀਤ ਸਿੰਘ (77 ਕਿ. ਗ੍ਰਾ.) ਤੇ ਨਵੀਨ (130 ਕਿ. ਗ੍ਰਾ.) ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਹਾਰ ਗਏ ਪਰ ਹੁਣ ਉਹ ਕਾਂਸੀ ਤਮਗੇ ਲਈ ਭਿੜਨਗੇ।

ਇਹ ਖ਼ਬਰ ਪੜ੍ਹੋ- IPL ਦੇ ਪਹਿਲੇ ਮੈਚ 'ਚ ਨਹੀਂ ਚੱਲਿਆ ਹਾਰਦਿਕ ਪੰਡਯਾ ਦਾ ਬੱਲਾ, ਦੇਖੋ ਅੰਕੜੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor Gurdeep Singh