ਨਿਸ਼ਾਨੇਬਾਜ਼ੀ 'ਚ ਭਾਰਤ ਨਿਕਲਿਆ ਚੀਨ ਤੇ ਅਮਰੀਕਾ ਦੇ ਖਿਡਾਰੀਆਂ ਤੋਂ ਵੀ ਅੱਗੇ

Monday, Jan 13, 2020 - 08:46 PM (IST)

ਨਿਸ਼ਾਨੇਬਾਜ਼ੀ 'ਚ ਭਾਰਤ ਨਿਕਲਿਆ ਚੀਨ ਤੇ ਅਮਰੀਕਾ ਦੇ ਖਿਡਾਰੀਆਂ ਤੋਂ ਵੀ ਅੱਗੇ

ਨਵੀਂ ਦਿੱਲੀ— ਭਾਰਤ ਨਿਸ਼ਾਨੇਬਾਜ਼ੀ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪੂਰੀ ਦੁਨੀਆ ਦੇ ਸਾਹਮਣੇ ਭਾਰਤ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬੀਤੇ ਸਾਲ ਭਾਰਤ ਨੇ ਇਸ ਪ੍ਰਦਰਸ਼ਨ ਨੂੰ ਹੋਰ ਅੱਗੇ ਪਹੁੰਚਾਇਆ ਤੇ ਪੂਰੀ ਦੁਨੀਆ 'ਚ ਨੰਬਰ-1 ਬਣ ਗਏ। ਚੀਨ ਤੇ ਅਮਰੀਕਾ ਵਰਗੇ ਓਲੰਪਿਕ ਦੇ ਦਿਗਜ਼ਾਂ ਨੂੰ ਪਿੱਛੇ ਛੱਡਦੇ ਹੋਏ ਭਾਰਤ ਨੇ ਸਾਲ 2019 ਦਾ ਅੰਤ ਨੰਬਰ-1 ਦੇ ਨਾਲ ਕੀਤਾ।


ਭਾਰਤ ਨੇ ਬੀਤੇ ਸਾਲ ਹਰ ਰਾਈਫਲ-ਪਿਸਟਲ ਵਿਸ਼ਵ ਕੱਪ ਦੀ ਤਮਗਾ ਸੂਚੀ 'ਚ ਟੌਪ ਕੀਤਾ। ਅਸੀਂ 21 ਸੋਨ ਤਮਗੇ, 6 ਚਾਂਦੀ ਤੇ ਤਿੰਨ ਕਾਂਸੀ ਤਮਗੇ ਜਿੱਤੇ ਸਨ। ਨੈਸ਼ਨਲ ਰਾਈਫਲ ਐਸੋਸ਼ੀਏਸ਼ਨ ਆਫ ਇੰਡੀਆ (ਐੱਨ. ਆਰ. ਏ. ਆਈ.) ਦੇ ਪ੍ਰਧਾਨ ਰਣਇੰਦਰ ਸਿੰਘ ਨੇ ਟਵਿਟਰ 'ਤੇ ਨੈਸ਼ਨਲ ਨਿਸ਼ਾਨੇਬਾਜ਼ੀ ਸਪੋਰਟ ਫੈਡਰੇਸ਼ਨ (ਆਈ. ਐੱਸ. ਐੱਸ. ਐੱਫ.) ਦੀ ਓਵਰ ਆਲ ਰੈਂਕਿੰਗ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ। ਰਣਇੰਦਰ ਨੇ ਲਿਖਿਆ 'ਵੈਲ ਡਨ ਟੀਮ ਇੰਡੀਆ'। ਇਸ ਰੈਂਕਿੰਗ 'ਚ ਭਾਰਤ ਕੁਲ 30 ਤਮਗਿਆਂ ਦੇ ਨਾਲ ਟੌਪ 'ਤੇ ਹੈ। ਦੂਜੇ ਨੰਬਰ 'ਤੇ ਮੌਜੂਦ ਚੀਨ ਨੇ 11 ਸੋਨ, 15 ਚਾਂਦੀ ਤੇ 18 ਕਾਂਸੀ ਤਮਗਿਆਂ ਨਾਲ 44 ਤਮਗੇ ਜਿੱਤੇ ਹਨ। ਤੀਜੇ ਨੰਬਰ ਦੀ ਟੀਮ ਅਮਰੀਕਾ ਨੇ ਕੁੱਲ 15 ਤਮਗੇ (6 ਸੋਨ, 6 ਚਾਂਦੀ ਤੇ 3 ਕਾਂਸੀ ਤਮਗੇ) ਜਿੱਤੇ ਹਨ। ਭਾਰਤ ਨੇ ਰਿਕਾਰਡ 15 ਓਲੰਪਿਕ ਕੋਟਾ ਜਿੱਤਿਆ ਹੈ। ਓਲੰਪਿਕ 'ਚ ਭਾਰਤ ਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਵਧੀਆ ਪ੍ਰਦਰਸ਼ਨ 2012 ਓਲੰਪਿਕ 'ਚ ਆਇਆ ਸੀ। ਉਸ ਸਾਲ ਭਾਰਤ ਨੇ 2 ਤਮਗੇ ਜਿੱਤੇ ਸਨ।


author

Gurdeep Singh

Content Editor

Related News