ਭਾਰਤੀ ਗੋਲਕੀਪਰ ਗੁਰਪ੍ਰੀਤ ਨੇ ਬੈਂਗਲੁਰੂ FC ਨਾਲ 5 ਸਾਲ ਦਾ ਕਰਾਰ ਵਧਾਇਆ

Friday, Feb 03, 2023 - 04:24 PM (IST)

ਬੈਂਗਲੁਰੂ (ਭਾਸ਼ਾ)- ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਐੱਫ.ਸੀ. ਨਾਲ 5 ਸਾਲ ਹੋਰ ਰਹਿਣ ਦਾ ਫ਼ੈਸਲਾ ਕੀਤਾ ਅਤੇ ਕਲੱਬ ਨਾਲ ਆਪਣਾ ਕਰਾਰ 2028 ਤੱਕ ਵਧਾ ਲਿਆ। ਰਾਸ਼ਟਰੀ ਟੀਮ ਦੇ ਨੰਬਰ ਇੱਕ ਗੋਲਕੀਪਰ ਸੰਧੂ 2017 ਵਿੱਚ ਕਲੱਬ ਵਿੱਚ ਸ਼ਾਮਲ ਹੋਏ ਸਨ। ਉਦੋਂ ਉਹ UEFA ਯੂਰੋਪਾ ਲੀਗ ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਸਨ।

ਉਹ ਪਿਛਲੇ ਪੰਜ ਸਾਲਾਂ ਤੋਂ ਬੈਂਗਲੁਰੂ ਐੱਫ.ਸੀ. ਦੇ ਸ਼ੁਰੂਆਤੀ XI ਦਾ ਹਿੱਸਾ ਰਹੇ ਹਨ। ਸੰਧੂ ਨੇ ਆਪਣੇ 31ਵੇਂ ਜਨਮ ਦਿਨ 'ਤੇ ਕਲੱਬ ਨਾਲ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ, “ਮੈਂ ਬੇਂਗਲੁਰੂ ਐੱਫ.ਸੀ. ਨਾਲ ਆਪਣਾ ਇਕਰਾਰਨਾਮਾ ਵਧਾ ਕੇ ਖੁਸ਼ ਹਾਂ ਜਿਸ ਨੇ ਹਮੇਸ਼ਾ ਮੇਰੀ ਕਾਬਲੀਅਤ 'ਤੇ ਵਿਸ਼ਵਾਸ ਕੀਤਾ ਹੈ।' ਸਾਲ 2011 ਤੋਂ ਉਹ ਭਾਰਤ ਲਈ 50 ਤੋਂ ਵੱਧ ਮੈਚ ਖੇਡ ਚੁੱਕੇ ਹਨ।


cherry

Content Editor

Related News