ਡੇਵੀਸ ਕੱਪ ਟੈਨਿਸ ਕੁਆਲੀਫਾਇਰ ’ਚ ਕਰੋਏਸ਼ੀਆ ਤੋਂ 0-2 ਨਾਲ ਪਿੱਛੜਿਆ ਭਾਰਤ

Saturday, Mar 07, 2020 - 11:01 AM (IST)

ਡੇਵੀਸ ਕੱਪ ਟੈਨਿਸ ਕੁਆਲੀਫਾਇਰ ’ਚ ਕਰੋਏਸ਼ੀਆ ਤੋਂ 0-2 ਨਾਲ ਪਿੱਛੜਿਆ ਭਾਰਤ

ਸਪੋਰਟਸ ਡੈਸਕ (ਭਾਸ਼ਾ)— ਭਾਰਤ ਡੇਵੀਸ ਕੱਪ ਟੈਨਿਸ ਕੁਆਲੀਫਾਇਰ ’ਚ ਟਾਪ ਦਰਜੇ ਕ੍ਰੋਏਸ਼ੀਆ ਤੋਂ 0-2 ਨਾਲ ਪਿਛੜ ਗਿਆ ਹੈ। ਪ੍ਰਜਨੇਸ਼ ਗੁਣੇਸ਼ਵਰਨ ਨੂੰ ਸ਼ੁੱਕਰਵਾਰ ਨੂੰ ਇੱਥੇ ਬੋਰਨਾ ਗੋਜੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਰਾਮ ਕੁਮਾਰ ਰਾਮਨਾਥਨ ਵੀ ਦੁਨੀਆ ਦੇ 37ਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਤੋਂ ਹਾਰ ਗਿਆ।

PunjabKesari

ਡੇਵੀਸ ਕੱਪ ਫਾਈਨਲਜ਼ ’ਚ ਜਗ੍ਹਾ ਬਣਾਉਣ ਲਈ ਸ਼ਨੀਵਾਰ ਨੂੰ ਭਾਰਤ ਨੂੰ ਬਾਕੀ ਦੇ ਸਾਰੇ ਤਿੰਨੋਂ ਮੈਚ ਜਿੱਤਣੇ ਹੋਣਗੇ। ਪ੍ਰਜਨੇਸ਼ ਨੂੰ ਅਨਫੋਰਸਡ ਗਲਤੀਆਂ ਦਾ ਖਾਮਿਆਜਾ ਭੁਗਤਨਾ ਪਿਆ ਜਿਸਦੇ ਨਾਲ ਉਹ ਵਿਰੋਧੀ ਟੀਮ ਦੀ ਕਮਜ਼ੋਰ ਕੜੀ ਸਮਝੇ ਜਾ ਰਹੇ ਗੋਜੋ ਤੋਂ ਇਕ ਘੰਟੇ 57 ਮਿੰਟ ’ਚ 6-3, 4-6,2-6 ਨਾਲ ਹਾਰ ਗਿਆ। ¬ਕ੍ਰੋਏਸ਼ੀਆ ਦੇ 277ਵੀਂ ਰੈਂਕਿੰਗ ’ਤੇ ਕਾਬਜ ਇਸ ਨੌਜਵਾਨ ਨੇ ਇਸ ਤੋਂ ਪਹਿਲਾਂ ਡੇਵੀਸ ਕੱਪ ’ਚ ਇਕ ਵੀ ਸਿੰਗਲਜ਼ ਮੁਕਾਬਲਾ ਨਹੀਂ ਜਿੱਤਿਆ ਸੀ ਅਤੇ ਭਾਰਤ ਨੂੰ ਉਮੀਦ ਸੀ ਅਜਿਹਾ ਜਾਰੀ ਰਹੇਗਾ ਪਰ ਉਸਦੀ ਗੋਜੋ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਅਸਫਲ ਰਹੀ।


Related News