ਸੈਫ ਸੈਮੀਫਾਈਨਲ ''ਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ
Tuesday, Mar 19, 2019 - 11:11 PM (IST)

ਬਿਰਾਟਨਗਰ (ਨੇਪਾਲ)— ਚਾਰ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਫੁੱਟਬਾਲ ਟੀਮ ਬੁੱਧਵਾਰ ਇਥੇ ਸਾਹਿਦ ਰੰਗਸ਼ਾਲਾ ਸਟੇਡੀਅਮ ਵਿਚ ਸੈਫ ਮਹਿਲਾ ਚੈਂਪੀਅਨਸ਼ਿਪ-2019 ਵਿਚ ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ਮੁਕਾਬਲੇ 'ਚ ਉਤਰੇਗੀ। ਮੇਮੋਲ ਰਾਕੀ ਦੀ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਮਾਲਦੀਵ ਨੂੰ 6-0 ਨਾਲ ਤੇ ਸ਼੍ਰੀਲੰਕਾ ਨੂੰ 5-0 ਨਾਲ ਗਰੁੱਪ ਗੇੜ ਵਿਚ ਹਰਾਇਆ ਸੀ ਤੇ ਹੁਣ ਕੋਚ ਨੂੰ ਉਮੀਦ ਹੈ ਕਿ ਭਾਰਤੀ ਮਹਿਲਾਵਾਂ ਫਾਈਨਲ ਦੀ ਟਿਕਟ ਵੀ ਹਾਸਲ ਕਰ ਲੈਣਗੀਆਂ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਆਖਰੀ ਵਾਰ ਨਵੰਬਰ 2018 ਵਿਚ ਇਕ-ਦੂਜੇ ਨਾਲ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਦੇ ਰਾਊਂਡ ਇਕ ਵਿਚ ਭਿੜੀਆਂ ਸਨ, ਜਿਥੇ ਭਾਰਤ ਨੇ 7-1 ਨਾਲ ਜਿੱਤ ਦਰਜ ਕੀਤੀ ਸੀ।