ਭਾਰਤ ਨੇ ਟੈਸਟ ਕ੍ਰਿਕਟ ਦਾ ਸਨਮਾਨ ਨਹੀਂ ਕੀਤਾ : ਇੰਗਲੈਂਡ ਦਾ ਸਾਬਕਾ ਕ੍ਰਿਕਟਰ

Tuesday, Sep 14, 2021 - 02:02 PM (IST)

ਭਾਰਤ ਨੇ ਟੈਸਟ ਕ੍ਰਿਕਟ ਦਾ ਸਨਮਾਨ ਨਹੀਂ ਕੀਤਾ : ਇੰਗਲੈਂਡ ਦਾ ਸਾਬਕਾ ਕ੍ਰਿਕਟਰ

ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪਾਲ ਨਿਊਮੈਨ ਨੇ ਕੋਵਿਡ-19 ਦੇ ਡਰ ਤੋਂ ਮੈਨਚੈਸਟਰ ਟੈਸਟ ਮੈਚ ਰੱਦ ਹੋਣ ਦੇ ਬਾਅਦ ਭਾਰਤੀ ਕ੍ਰਿਕਟਰਾਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਸੀਰੀਜ਼ ਦਾ ਸਨਮਾਨ ਨਹੀਂ ਕੀਤਾ ਤੇ ਉਨ੍ਹਾਂ ਨੇ ਚੌਥੇ ਟੈਸਟ ਤੋਂ ਪਹਿਲਾਂ ਕੋਵਿਡ ਸਬੰਧੀ ਹਿਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਟੈਸਟ ਕ੍ਰਿਕਟ ਦਾ ਸਨਮਾਨ ਨਹੀਂ ਕੀਤਾ ਹੈ। ਭਾਰਤੀ ਟੀਮ ਦੇ ਸਹਾਇਕ ਫ਼ਿਜ਼ੀਓ ਯੋਗੇਸ਼ ਪਰਮਾਰ ਆਖ਼ਰੀ ਟੈਸਟ ਦੀ ਪੂਰਬਲੀ ਸ਼ਾਮ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਖ਼ਰਕਾਰ ਮੈਚ ਰੱਦ ਹੋ ਗਿਆ ਸੀ।

ਉਨ੍ਹਾਂ ਕਿਹਾ, ਸੀਰੀਜ਼ ਦੇ ਫ਼ੈਸਲਾਕੁੰਨ ਮੈਚ ਨੂੰ ਰੱਦ ਕਰਨ ਦਾ ਕੋਈ ਰਸਤਾ ਨਹੀਂ ਹੁੰਦਾ। ਜੇਕਰ ਭਾਰਤ ਦੇ ਵਧੇਰੇ ਖਿਡਾਰੀ ਕ੍ਰਿਕਟ ਦੇ ਸਭ ਤੋਂ ਅਮੀਰ ਟੂਰਨਾਮੈਂਟ ਦੀ ਬਹਾਲੀ ਲਈ ਦੁਬਈ ਨਹੀਂ ਜਾਂਦੇ। ਸਾਬਕਾ ਸੀਮਰ ਨਿਊਮੈਨ ਨੇ ਆਪਣੇ ਇਕ ਕਾਲਮ 'ਚ ਲਿਖਿਆ, ਆਈ. ਪੀ .ਐਂਲ. ਕਰਾਰ ਵਾਲਾ ਕੋਈ ਵੀ ਭਾਰਤੀ ਖਿਡਾਰੀ ਇਸ ਟੈਸਟ 'ਚ ਖੇਡਣ ਦਾ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ ਸੀ, ਕਿਉਂਕਿ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹੋਰ 10 ਦਿਨਾਂ ਲਈ ਇੰਗਲੈਂਡ 'ਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਤੇ 19 ਸਤੰਬਰ ਨੂੰ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਟੂਰਨਾਮੈਂਟ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਖੁੰਝਣਾ ਪੈਂਦਾ। ਇਸ ਲਈ ਭਾਰਤ ਨੇ ਇਸ ਸੀਰੀਜ਼ ਦਾ ਸਨਮਾਨ ਨਹੀਂ ਕੀਤਾ।


author

Tarsem Singh

Content Editor

Related News