ਭਾਰਤੀ ਮਹਿਲਾ ਫੁੱਟਬਾਲ ਟੀਮ ਕਜ਼ਾਖਸਤਾਨ ਤੋਂ ਹਾਰੀ
Wednesday, Mar 06, 2019 - 09:33 AM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ ਤੁਰਕੀ 'ਚ ਖੇਡੇ ਜਾ ਰਹੇ ਤੁਰਕਿਸ਼ ਮਹਿਲਾ ਕੱਪ 'ਚ ਮੰਗਲਵਾਰ ਨੂੰ ਕਜ਼ਾਖਸਤਾਨ ਤੋਂ ਪੈਨਲਟੀ ਸ਼ੂਟਆਊਟ 'ਚ 4-3 ਨਾਲ ਹਾਰ ਗਈ ਅਤੇ ਉਸ ਨੂੰ ਆਖਰ 'ਚ ਟੂਰਨਾਮੈਂਟ 'ਚ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਗਰੁੱਪ ਪੜਾਅ 'ਚ ਤੁਰਕਮੇਨਿਸਤਾਨ 'ਤੇ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਰੋਮਾਨੀਆ ਅਤੇ ਉਜ਼ਬੇਕਿਸਤਾਨ ਦੇ ਹੱਥੋਂ ਹਾਰ ਝਲਣੀ ਪਈ।
ਕਜ਼ਾਖਸਤਾਨ ਖਿਲਾਫ ਭਾਰਤ ਨੇ ਗੋਲ ਕਰਨ ਦੇ ਕੁਝ ਚੰਗੇ ਮੌਕੇ ਗੁਆਏ। ਦੋਵੇਂ ਟੀਮਾਂ ਨਿਯਮਿਤ ਸਮੇਂ ਤਕ ਇਕ ਵੀ ਗੋਲ ਨਾ ਕਰ ਸਕੀਆਂ ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਭਾਰਤ ਵੱਲੋਂ ਆਸ਼ਾਲਤਾ ਦੇਵੀ, ਡਾਲਿਮਾ ਛਬਿੱਰ ਅਤੇ ਦਾਂਗਮੇਈ ਗ੍ਰੇਸ ਨੇ ਗੋਲ ਕੀਤੇ ਪਰ ਮਨੀਸ਼ਾ ਅਤੇ ਸੰਜੂ ਇਸ ਤੋਂ ਖੁੰਝੀਆਂ ਗਈਆਂ। ਕਜ਼ਾਖਸਤਾਨ ਨੇ ਪਹਿਲਾ ਸ਼ਾਟ ਗੁਆ ਦਿੱਤਾ ਪਰ ਇਸ ਤੋਂ ਬਾਅਦ ਉਸ ਨੇ ਲਗਾਤਾਰ ਗੋਲ ਕੀਤੇ ਅਤੇ ਮੈਚ ਆਪਣੇ ਨਾਂ ਕੀਤਾ।