ਭਾਰਤ ਨੇ ਹੈਂਡਬਾਲ ''ਚ ਪਾਕਿਸਤਾਨ ਨੂੰ ਹਰਾਇਆ

Saturday, Aug 25, 2018 - 02:45 AM (IST)

ਭਾਰਤ ਨੇ ਹੈਂਡਬਾਲ ''ਚ ਪਾਕਿਸਤਾਨ ਨੂੰ ਹਰਾਇਆ

ਜਕਾਰਤਾ— ਭਾਰਤੀ ਪੁਰਸ਼ ਹੈਂਡਬਾਲ ਟੀਮ ਨੇ ਏਸ਼ੀਆਈ ਖੇਡਾਂ ਦੇ ਮੁੱਖ ਦੌਰ ਵਿਚ ਅੱਜ ਇਥੇ ਪਾਕਿਸਤਾਨ ਨੂੰ ਇਕ ਕਰੀਬੀ ਮੁਕਾਬਲੇ 'ਚ 28-27 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਹਾਫ ਤਕ ਭਾਰਤੀ ਟੀਮ 14-12 ਨਾਲ ਅੱਗੇ ਸੀ। ਭਾਰਤ ਲਈ ਗ੍ਰੀਨਇਜ ਡੀ ਕੁਨਹਾ ਨੇ 9, ਜਦਕਿ ਆਦਿੱਤਿਆ ਨਾਗਰਾਜ ਨੇ 6 ਗੋਲ ਕੀਤੇ। ਗੋਲਕੀਪਰ ਅਤੁਲ ਨੇ 11 ਬਚਾਅ ਕੀਤੇ। ਭਾਰਤ ਨੇ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 45-19 ਨਾਲ ਹਰਾਇਆ ਸੀ।

 


Related News