ਭਾਰਤ ਨੇ ਆਇਰਲੈਂਡ ਨੂੰ 5-0 ਨਾਲ ਹਰਾਇਆ
Saturday, Jul 14, 2018 - 11:36 PM (IST)

ਐਂਟਵਰਪ- ਮੁਹੰਮਦ ਰਾਹਿਲ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ ਸ਼ਨੀਵਾਰ ਨੂੰ 5-0 ਨਾਲ ਹਰਾ ਦਿੱਤਾ।
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦਿਪਸਨ ਟਿਰਕੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਰਾਜਕੁਮਾਰ ਪਾਲ ਦੇ 20ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਬੜ੍ਹਤ ਬਣਾਈ। ਮੁਹੰਮਦ ਉਮਰ ਨੇ 25ਵੇਂ ਮਿੰਟ ਵਿਚ ਸਕੋਰ 2-0 ਕਰ ਦਿੱਤਾ। ਤਿੰਨ ਮਿੰਟ ਬਾਅਦ ਰਾਹਿਲ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ।
ਸ਼ਿਲਾਨੰਦ ਲਾਕੜਾ ਤੇ ਰਾਹਿਲ ਨੇ 32ਵੇਂ ਤੇ 60ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ 5-0 ਨਾਲ ਜਿੱਤ ਦਿਵਾ ਦਿੱਤੀ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਬ੍ਰਿਟੇਨ ਨਾਲ ਹੋਵੇਗਾ।