ਭਾਰਤ ਨੂੰ ਉਜ਼ਬੇਕਿਸਤਾਨ ਤੋਂ ਮਿਲੀ 0-3 ਨਾਲ ਹਾਰ
Saturday, Mar 23, 2019 - 10:46 AM (IST)

ਤਾਸ਼ਕੰਦ— ਭਾਰਤ ਨੂੰ ਸਾਬਕਾ ਚੈਂਪੀਅਨ ਉਜ਼ਬੇਕਿਸਤਾਨ ਦੇ ਹੱਥੋਂ ਏ.ਐੱਫ.ਸੀ. ਅੰਡਰ-23 ਫੁੱਟਬਾਲ ਚੈਂਪੀਅਨਸ਼ਿਪ ਕੁਆਲੀਫਾਇਰਸ 'ਚ ਸ਼ੁੱਕਰਵਾਰ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਜ਼ਬੇਕਿਸਤਾਨ ਨੂੰ ਕਪਤਾਨ ਇਸਲਾਮਜੋਨ ਕੋਬੀਲੋਵ ਨੇ ਪਹਿਲੇ ਹਾਫ 'ਚ ਪੈਨਲਟੀ 'ਤੇ ਬੜ੍ਹਤ ਦਿਵਾਈ ਜਦਕਿ ਦੂਜੇ ਹਾਫ 'ਚ ਟਰਾਂਸਫਰ ਖਿਡਾਰੀ ਬੋਬੀਰ ਅਬਦੀਸੋਲਿਕੋਵ ਨੇ ਆਖ਼ਰੀ 10 ਮਿੰਟ 'ਚ ਦੋ ਗੋਲ ਦਾਗ ਮੈਚ ਭਾਰਤ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ। ਭਾਰਤ ਨੇ ਮੈਚ 'ਚ ਕੁਝ ਚੰਗੇ ਮੌਕੇ ਬਣਾਏ ਪਰ ਖਿਡਾਰੀ ਇਨ੍ਹਾਂ ਮੌਕਿਆਂ ਦਾ ਲਾਹਾ ਨਾ ਲੈ ਸਕੇ। ਭਾਰਤ ਦਾ ਅਗਲਾ ਮੁਕਾਬਲਾ ਤਾਜ਼ਿਕਿਸਤਾਨ ਨਾਲ 24 ਮਾਰਚ ਨੂੰ ਹੋਵੇਗਾ।