ਇਨ੍ਹਾਂ ਮੁੱਖ ਕਾਰਨਾਂ ਕਰਕੇ ਸੈਮੀਫਾਈਨਲ ''ਚ ਹਾਰ ਕੇ WC ''ਚੋਂ ਬਾਹਰ ਹੋਈ ਟੀਮ ਇੰਡੀਆ

07/11/2019 11:39:14 AM

ਸਪੋਰਟਸ ਡੈਸਕ— 12ਵੇਂ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਮੀਂਹ ਕਾਰਨ ਰਿਜ਼ਰਵ ਡੇ 'ਤੇ ਖੇਡਿਆ ਗਿਆ ਮੈਚ ਭਾਰਤ ਦੀ ਟੀਮ ਇੰਡੀਆ ਦੀ ਹਾਰ ਦੇ ਨਾਲ ਖਤਮ ਹੋਇਆ। ਨਿਊਜ਼ੀਲੈਂਡ ਦੇ 239 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ 49.3 ਓਵਰ 'ਚ 221 ਦੌੜਾਂ ਹੀ ਬਣਾ ਸਕੀ ਅਤੇ ਆਲ ਆਊਟ ਹੋ ਗਈ। ਆਓ ਦਸਦੇ ਹਾਂ ਤੁਹਾਨੂੰ ਟੀਮ ਇੰਡੀਆ ਦੀ ਹਾਰ ਦੇ ਪ੍ਰਮੁੱਖ ਕਾਰਨ :-

1. ਟਾਪ ਆਰਡਰ ਦਾ ਢਹਿ-ਢੇਰੀ ਹੋਣਾ
PunjabKesari
ਪੂਰੇ ਟੂਰਨਾਮੈਂਟ 'ਚ 1300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਤਿਕੜੀ (ਰੋਹਿਤ ਸ਼ਰਮਾ, ਕੇ.ਐੱਲ.ਰਾਹੁਲ ਅਤੇ ਵਿਰਾਟ ਕੋਹਲੀ) ਦਾ ਬੱਲਾ ਨਹੀ ਚਲਿਆ ਅਤੇ ਸੈਮੀਫਾਈਨਲ 'ਚ ਤਿੰਨੋ ਮਿਲ ਕੇ ਸਿਰਫ 3 ਦੌੜਾਂ ਹੀ ਬਣਾ ਸਕੇ ਅਤੇ ਟੀਮ ਇੰਡੀਆ ਦੇ ਸ਼ੁਰੂਆਤੀ ਤਿੰਨ ਵਿਕਟ ਸਿਰਫ 5 ਦੌੜਾਂ 'ਤੇ ਹੀ ਡਿਗ ਗਏ।

2. ਮਿਡਲ ਆਰਡਰ ਫਿਰ ਅਸਫਲ
PunjabKesari
ਵਰਲਡ ਕੱਪ 'ਚ ਸ਼ੁਰੂ ਤੋਂ ਲੈ ਕੇ ਆਖ਼ਰ ਤਕ ਟੀਮ ਇੰਡੀਆ ਦਾ ਮਿਡਲ ਆਰਡਰ ਹਰ ਵਾਰ ਫੇਲ ਸਾਬਤ ਹੋਇਆ ਅਤੇ ਕਾਗ਼ਜ਼ 'ਤੇ ਦਿਖਣ ਵਾਲੇ ਵੱਡੇ ਨਾਵਾਂ ਨੇ ਪੂਰੀ ਤਰ੍ਹਾਂ ਨਿਰਾਸ਼ ਕੀਤਾ। ਰਿਸ਼ਭ ਪੰਤ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ ਅਤੇ ਮਹਿੰਦਰ ਸਿੰਘ ਧੋਨੀ ਸਮੇਤ ਸਾਰੇ ਧਾਕੜ ਮੁਸ਼ਕਲ 'ਚ ਫਸੀ ਟੀਮ ਨੂੰ ਉਬਾਰਨ 'ਚ ਅਸਫਲ ਰਹੇ।

3. ਟੀਮ ਇੰਡੀਆ ਦਾ ਟਾਸ ਹਾਰਨਾ ਅਤੇ ਉਲਟ ਪਰਿਸਥਿਤੀਆਂ 
PunjabKesari
ਨਾਕ ਆਊਟ ਮੈਚ 'ਚ ਟੀਚੇ ਦਾ ਪਿੱਛਾ ਕਰਨਾ ਮੁਸ਼ਕਲ ਹੁੰਦਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤਿਆ, ਇਸ ਲਈ ਬੱਲੇਬਾਜ਼ੀ ਚੁਣੀ। ਟੀਮ ਇੰਡੀਆ ਦਾ ਟਾਸ ਹਾਰਨਾ ਵੀ ਟੀਮ ਇੰਡੀਆ ਦੀ ਹਾਰ ਦਾ ਮੁੱਖ ਕਾਰਨ ਸੀ। ਇਸ ਤੋਂ ਇਲਾਵਾ ਮੀਂਹ ਕਾਰਨ ਅਗਲੇ ਦਿਨ ਨਿਊਜ਼ੀਲੈਂਡ ਨੂੰ ਗੇਂਦਬਾਜ਼ੀ ਲਈ ਚੰਗੇ ਹਾਲਾਤ ਮਿਲੇ ਜੋ ਟੀਮ ਇੰਡੀਆ ਵਿਰੁੱਧ ਸਾਬਤ ਹੋਏ ਅਤੇ ਟੀਮ ਇੰਡੀਆ ਇਹ ਮੈਚ ਹਾਰ ਗਈ।

4. ਧੋਨੀ ਦਾ ਰਨਆਊਟ ਟਰਨਿੰਗ ਪੁਆਇੰਟ ਬਣਿਆ
PunjabKesari
208 ਦੇ ਸਕੋਰ 'ਤੇ ਜਡੇਜਾ ਆਊਟ ਹੋਏ। ਫਿਰ ਉਮੀਦ ਸੀ ਕਿ ਧੋਨੀ ਕ੍ਰੀਜ਼ 'ਤੇ ਮੌਜੂਦ ਹਨ। 48ਵੇਂ ਓਵਰ ਦੀ ਪਹਿਲੀ ਗੇਂਦ 'ਤੇ ਧੋਨੀ ਨੇ ਛੱਕਾ ਲਗਾਇਆ, ਪਰ ਇਸੇ ਓਵਰ ਦੀ ਤੀਜੀ ਗੇਂਦ 'ਤੇ ਉਹ ਰਨਆਊਟ ਹੋ ਗਏ।


Tarsem Singh

Content Editor

Related News