ਭਾਰਤ ’ਚ ਰਹਿ ਕੇ ਆਈ.ਪੀ.ਐਲ. ਖੇਡਣਾ ਜਾਰੀ ਰੱਖਣਗੇ ਨਿਊਜ਼ੀਲੈਂਡ ਦੇ ਖਿਡਾਰੀ

Tuesday, Apr 27, 2021 - 06:29 PM (IST)

ਭਾਰਤ ’ਚ ਰਹਿ ਕੇ ਆਈ.ਪੀ.ਐਲ. ਖੇਡਣਾ ਜਾਰੀ ਰੱਖਣਗੇ ਨਿਊਜ਼ੀਲੈਂਡ ਦੇ ਖਿਡਾਰੀ

ਨਵੀਂ ਦਿੱਲੀ (ਵਾਰਤਾ) : ਭਾਰਤ ਵਿਚ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦਰਮਿਆਨ ਕੁੱਝ ਖਿਡਾਰੀਆਂ ਦੇ ਟੂਰਨਮੈਂਟ ਤੋਂ ਹਟਣ ਅਤੇ ਸਵਦੇਸ਼ ਪਰਤਣ ਦੀਆਂ ਖ਼ਬਰਾਂ ਦੇ ਬਾਵਜੂਦ ਨਿਊਜ਼ੀਲੈਂਡ ਦੇ ਖਿਡਾਰੀ ਭਾਰਤ ਵਿਚ ਹੀ ਰਹਿਣਗੇ ਅਤੇ ਆਈ.ਪੀ.ਐਲ. ਖੇਡਣਗੇ।

ਨਿਊਜ਼ੀਲੈਂਡ ਕ੍ਰਿਕਟ ਪਲੇਅਰਸ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਹੀਥ ਮਿਲਸ ਨੇ ਇਹ ਜਾਣਕਾਰੀ ਦਿੱਤੀ। ਮਿਲਸ ਨੇ ਕਿਹਾ, ‘ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਕਾਫ਼ੀ ਉਤਸੁਕ ਹਨ ਕਿ ਭਾਰਤ ਵਿਚ ਕੀ ਹੋ ਰਿਹਾ ਹੈ ਅਤੇ ਜੋ ਉਹ ਦੇਖ ਰਹੇ ਹਨ ਪਰ ਉਹ ਨਾਲ ਹੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਆਈ.ਪੀ.ਐਲ. ਫਰੈਂਚਾਇਜ਼ੀ ਉਨ੍ਹਾਂ ਦਾ ਬਿਹਤਰ ਧਿਆਨ ਰੱਖ ਰਹੀ ਹੈ ਅਤੇ ਉਹ ਆਪਣੇ ਬਬਲ ’ਚ ਸੁਰੱਖਿਅਤ ਹਨ।’ 

ਮਿਲਸ ਨੇ ਕਿਹਾ, ‘ਹੋਟਲ ਵਿਚ ਚਾਰ ਟੀਮਾਂ ਹਨ ਅਤੇ ਹੋਟਲ ਲਾਕਡ ਡਾਊਨ ਹੈ। ਖਿਡਾਰੀਆਂ ਦੇ ਸਾਹਮਣੇ ਚੁਣੌਤੀ ਉਦੋਂ ਆਉਂਦੀ ਹੈ, ਜਦੋਂ ਉਨ੍ਹਾਂ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਟਰਾਂਸਫਰ ਕੀਤਾ ਜਾਂਦਾ ਹੈ, ਉਦੋਂ ਉਨ੍ਹਾਂ ਨੂੰ ਪੀ.ਪੀ.ਈ. ਗਿਅਰ ਪਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੇ ਵਿਚ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਉਹ ਉਤਸੁਕ ਹਨ ਪਰ ਠੀਕ ਵੀ ਹਨ। ਕਿਸੇ ਨੇ ਵੀ ਅਜਿਹਾ ਸੰਕੇਤ ਨਹੀਂ ਦਿੱਤਾ ਕਿ ਉਹ ਵਾਪਸ ਜਾਣਾ ਚਾਹੁੰਦੇ ਹਨ।’


author

cherry

Content Editor

Related News