ਭਾਰਤ ਦੇ ਪਹਿਲੇ ਡੇ-ਨਾਇਟ ਦੀ ਮੇਜਬਾਨੀ ਕਰ ਸਕਦੈ ਹੈਦਰਾਬਾਦ ਜਾ ਰਾਜਕੋਟ
Saturday, Mar 17, 2018 - 09:45 PM (IST)
ਨਵੀਂ ਦਿੱਲੀ— ਵੈਸਟਇੰਡੀਜ਼ ਦੀ ਟੀਮ ਜਦੋਂ ਇਸ ਸਾਲ ਦੇ ਆਖਰ 'ਚ ਦੌਰੇ ਲਈ ਆਵੇਗੀ ਤਾਂ ਹੈਦਰਾਬਾਦ ਜਾ ਰਾਜਕੋਟ ਨੂੰ ਭਾਰਤ ਦੇ ਪਹਿਲੇ ਡੇ-ਨਾਇਟ ਟੈਸਟ ਮੈਚ ਦੀ ਮੇਜਬਾਨੀ ਦਾ ਮੌਕਾ ਮਿਲ ਸਕਦਾ ਹੈ। ਬੀ. ਸੀ. ਸੀ. ਆਈ. ਨੇ ਅੱਜ ਭਾਰਤੀ ਟੀਮ ਦਾ ਘਰੇਲੂ ਸੀਰੀਜ਼ ਦਾ ਪ੍ਰੋਗਰਮ ਤੈਅ ਕੀਤਾ ਤੇ ਵੈਸਟਇੰਡੀਜ਼ ਦੌਰੇ ਦੇ ਦੌਰਾਨ ਮੈਚਾਂ ਦੀ ਮੇਜ਼ਬਾਨੀ ਲਈ ਜਗ੍ਹਾ ਦੀ ਚੋਣ ਕੀਤੀ।
ਭਾਰਤੀ ਟੀਮ ਇਸ ਸੀਜ਼ਨ 'ਚ ਘਰੇਲੂ ਮੈਦਾਨ 'ਤੇ ਸਿਰਫ 3 ਟੈਸਟ ਮੈਚ ਖੇਡੇਗੀ। ਇਕ ਤਾਂ ਜੂਨ 'ਚ ਅਫਗਾਨਿਸਤਾਨ ਦੇ ਖਿਲਾਫ ਇਤਿਹਾਸਕ ਪਹਿਲਾ ਟੈਸਟ ਹੋਵੇਗਾ। ਇਸ ਤੋਂ ਇਲਾਵਾ ਦਿਵਾਲੀ ਤੋਂ ਬਾਅਦ ਅਕਤੂਬਰ 'ਚ ਵੈਸਟਇੰਡੀਜ਼ ਦੇ ਖਿਲਾਫ 2 ਟੈਸਟ ਹੋਣਗੇ।
