ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ 7 ਤਮਗਿਆਂ ਨਾਲ ਭਾਰਤ ਦੀ ਮੁਹਿੰਮ ਖਤਮ

Saturday, Nov 20, 2021 - 03:05 AM (IST)

ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਚੱਲ ਰਹੀ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ 2021 ਵਿਚ ਭਾਰਤ ਨੇ 1 ਸੋਨ, 2 ਕਾਂਸੀ ਤੇ 4 ਤਮਗਿਆਂ ਸਮੇਤ ਕੁਲ 7 ਤਮਗਿਆਂ ਦੇ ਨਾਲ ਆਪਣੀ ਮੁਹਿੰਮ ਖਤਮ ਕੀਤੀ। ਵਿਅਕਤੀਗਤ ਪ੍ਰਤੀਯੋਗਿਤਾਵਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਸ਼ੁੱਕਰਵਾਰ ਨੂੰ ਟੀਮ ਪ੍ਰਤੀਯੋਗਿਤਾਵਾਂ ਵਿਚ 3 ਤਮਗੇ ਜਿੱਤੇ। ਓਲੰਪੀਅਨ ਪ੍ਰੀਵਨ ਜਾਧਵ, ਕਪਿਲ ਤੇ ਪਾਰਥ ਸਾਲੁੰਖੇ ਦੀ ਰਿਕਰਵ ਟੀਮ ਨੂੰ ਫਾਈਨਲ ਵਿਚ ਕੋਰੀਆ ਟੀਮ ਹੱਥੋਂ 0-6 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਉੱਥੇ ਹੀ ਅੰਕਿਤਾ ਭਗਤ, ਮਧੂ ਵੇਦਵਾਨ ਤੇ ਰਿਧੀ ਦੀ ਮਹਿਲਾ ਟੀਮ ਨੇ ਵੀ ਫਾਈਨਲ ਵਿਚ ਦੱਖਣੀ ਕੋਰੀਆਈ ਟੀਮ ਹੱਥੋਂ 0-6 ਨਾਲ ਹਾਰ ਕੇ ਚਾਂਦੀ ਤਮਗਾ ਜਿੱਤਿਆ।

ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼


ਇਸ ਤੋਂ ਬਾਅਦ ਹਾਲਾਂਕ ਅੰਕਿਤਾ ਤੇ ਕਪਿਲ ਦੀ ਰਿਕਰਵ ਮਿਕਸਡ ਜੋੜੀ ਨੇ ਕਾਂਸੀ ਤਮਗਾ ਪ੍ਰਤੀਯੋਗਿਤਾ ਵਿਚ ਉਜਬੇਕਿਸਤਾਨ 'ਤੇ 6-0 ਨਾਲ ਆਸਾਨ ਜਿੱਤ ਦੇ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਕੰਪਾਊਂਡ ਈਵੈਂਟ ਵਿਚ ਭਾਰਤ ਦੀ ਜਯੋਤੀ ਸੁਰੇਖਾ ਨੇ ਮਹਿਲਾ ਵਿਅਕਤੀਗਤ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਜਦਕਿ ਵੀਰਵਾਰ ਨੂੰ ਅਭਿਸ਼ੇਕ ਵਰਮਾ ਨੇ ਫਾਈਨਲ ਵਿਚ ਦੱਖਣੀ ਕੋਰੀਆ ਦੇ ਕਿਮ ਜੋਂਗਹੋ ਤੋਂ ਇਕ ਅੰਕ ਨਾਲ ਹਾਰ ਕੇ ਚਾਂਦੀ ਤਮਗਾ ਜਿੱਤਿਆ ਸੀ।

ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News