ਭਾਰਤ ਨੇ ਥਾਈਲੈਂਡ ਨੂੰ 17-0 ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

Monday, May 29, 2023 - 03:25 PM (IST)

ਭਾਰਤ ਨੇ ਥਾਈਲੈਂਡ ਨੂੰ 17-0 ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

ਸਲਾਲਾਹ/ਓਮਾਨ (ਭਾਸ਼ਾ)- ਮੌਜੂਦਾ ਚੈਂਪੀਅਨ ਭਾਰਤ ਨੇ ਆਪਣੇ ਆਖਰੀ ਪੂਲ ਏ ਮੈਚ ਵਿੱਚ ਥਾਈਲੈਂਡ ਨੂੰ 17-0 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਆਪਣੇ ਗਰੁੱਪ ਵਿੱਚ ਚੀਨੀ ਤਾਈਪੇ, ਜਾਪਾਨ ਅਤੇ ਥਾਈਲੈਂਡ ਨੂੰ ਹਰਾਇਆ, ਜਦਕਿ ਪਾਕਿਸਤਾਨ ਖ਼ਿਲਾਫ਼ ਉਸ ਨੇ ਮੈਚ 1-1 ਨਾਲ ਡਰਾਅ ਖੇਡਿਆ। ਸੈਮੀਫਾਈਨਲ 'ਚ ਭਾਰਤ ਕਿਸ ਨਾਲ ਭਿੜੇਗਾ, ਇਹ ਪੂਲ ਬੀ 'ਚ ਮਲੇਸ਼ੀਆ ਅਤੇ ਓਮਾਨ ਅਤੇ ਪੂਲ ਏ 'ਚ ਪਾਕਿਸਤਾਨ ਅਤੇ ਜਾਪਾਨ ਵਿਚਾਲੇ ਹੋਣ ਵਾਲੇ ਮੈਚਾਂ ਤੋਂ ਪਤਾ ਚੱਲੇਗਾ। ਪਾਕਿਸਤਾਨ ਨੂੰ ਪੂਲ ਏ 'ਚ ਸਿਖਰ 'ਤੇ ਰਹਿਣ ਲਈ ਆਪਣੇ ਆਖਰੀ ਲੀਗ ਮੈਚ 'ਚ ਜਾਪਾਨ ਨੂੰ 14 ਗੋਲਾਂ ਦੇ ਫਰਕ ਨਾਲ ਹਰਾਉਣਾ ਹੋਵੇਗਾ। ਥਾਈਲੈਂਡ ਦੇ ਖਿਲਾਫ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ।

ਉਸ ਵੱਲੋਂ ਅੰਗਦ ਬੀਰ ਸਿੰਘ ਨੇ 4 ਗੋਲ (13ਵੇਂ, 33ਵੇਂ, 47ਵੇਂ ਅਤੇ 55ਵੇਂ ਮਿੰਟ) ਕੀਤੇ। ਐਤਵਾਰ ਰਾਤ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਵੱਲੋਂ ਅੰਗਦ ਤੋਂ ਇਲਾਵਾ ਯੋਗਮਾਰ ਰਾਵਤ (17ਵਾਂ), ਕਪਤਾਨ ਉੱਤਮ ਸਿੰਘ (24ਵਾਂ, 31ਵਾਂ), ਅਮਨਦੀਪ ਲਾਕੜਾ (26ਵੇਂ, 29ਵੇਂ), ਅਰਜੀਤ ਸਿੰਘ ਹੁੰਦਲ (36ਵੇਂ), ਵਿਸ਼ਨੁਕਾਂਤ ਸਿੰਘ (38ਵੇਂ), ਬੌਬੀ ਸਿੰਘ ਧਾਮੀ (45ਵੇਂ), ਸ਼ਾਰਦਾ ਨੰਦ ਤਿਵਾੜੀ (46ਵੇਂ), ਅਮਨਦੀਪ (47ਵੇਂ), ਰੋਹਿਤ (49ਵੇਂ), ਸੁਨੀਤ ਲਾਕੜਾ (54ਵੇਂ) ) ਅਤੇ ਰਜਿੰਦਰ ਸਿੰਘ (56ਵੇਂ) ਨੇ ਵੀ ਗੋਲ ਕੀਤੇ। ਭਾਰਤ ਫਾਈਨਲ ਕੁਆਰਟਰ ਸ਼ੁਰੂ ਹੋਣ ਤੋਂ ਪਹਿਲਾਂ 10-0 ਨਾਲ ਅੱਗੇ ਸੀ। ਉਦੋਂ ਤੱਕ ਥਾਈਲੈਂਡ ਦੀ ਟੀਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ ਅਤੇ ਭਾਰਤ ਨੇ ਆਪਣੇ ਹਮਲਾਵਰ ਰਵੱਈਏ ਵਿਚ ਬਿਨਾਂ ਢਿੱਲਮੱਠ ਦੇ ਹੂਟਰ ਵੱਜਣ ਤੱਕ ਗੋਲ ਕਰਨੇ ਜਾਰੀ ਰੱਖੇ।


author

cherry

Content Editor

Related News