ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਭਾਰਤ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ

Tuesday, Aug 08, 2023 - 12:03 AM (IST)

ਚੇਨਈ (ਸਤਿੰਦਰਪਾਲ ਸਿੰਘ)–ਭਾਰਤ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਸੋਮਵਾਰ ਨੂੰ ਇਥੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਰਾਊਂਡ ਰੌਬਿਨ ਮੈਚ ’ਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਭਾਰਤ ਵੱਲੋਂ ਨਿਲਾਕਾਂਤਾ ਸ਼ਰਮਾ (6ਵੇਂ ਮਿੰਟ), ਹਰਮਨਪ੍ਰੀਤ ਸਿੰਘ (23ਵੇਂ ਮਿੰਟ) ਤੇ ਮਨਦੀਪ ਸਿੰਘ (33ਵੇਂ ਮਿੰਟ) ਨੇ ਗੋਲ ਕੀਤੇ। ਕੋਰੀਆ ਵੱਲੋਂ ਕਿਮ ਸੁੰਗਹਯੁਨ ਨੇ 12ਵੇਂ ਮਿੰਟ, ਜਦਕਿ ਯਾਂਗ ਜੀਹੁਨ ਨੇ 58ਵੇਂ ਮਿੰਟ ’ਚ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਭਾਰਤ 4 ਮੈਚਾਂ ’ਚੋਂ 10 ਅੰਕਾਂ ਨਾਲ ਚੋਟੀ ’ਤੇ ਚੱਲ ਰਿਹਾ ਹੈ। ਮੇਜ਼ਬਾਨ ਟੀਮ ਨੇ 3 ਮੈਚਾਂ ’ਚ ਜਿੱਤ ਦਰਜ ਕੀਤੀ ਹੈ, ਜਦਕਿ ਇਕ ਮੈਚ ਡਰਾਅ ਰਿਹਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਸੇਵਾ ਬਿੱਲ ਰਾਜ ਸਭਾ ’ਚ ਵੀ ਹੋਇਆ ਪਾਸ, ਪੱਖ ’ਚ 131 ਤੇ ਵਿਰੋਧ ’ਚ ਪਈਆਂ 102 ਵੋਟਾਂ

ਭਾਰਤੀ ਟੀਮ ਜੇਕਰ ਮੌਕਿਆਂ ਦਾ ਖ਼ਾਸ ਤੌਰ ’ਤੇ ਪਹਿਲੇ ਕੁਆਰਟਰ ’ਚ ਬਿਹਤਰ ਫਾਇਦਾ ਚੁੱਕ ਲੈਂਦਾ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਆਖਰੀ ਕੁਆਰਟਰ ਦੇ ਦੂਜੇ ਮਿੰਟ ’ਚ ਪੈਨਲਟੀ ਸਟ੍ਰੋਕ ’ਤੇ ਗੋਲ ਕਰਨ ਤੋਂ ਨਾ ਖੁੰਝਿਆ ਹੁੰਦਾ ਤਾਂ ਜਿੱਤ ਦਾ ਫ਼ਰਕ ਹੋਰ ਵੀ ਜ਼ਿਆਦਾ ਹੁੰਦਾ। ਦੱਖਣੀ ਕੋਰੀਆ ਨੂੰ ਆਖਰੀ ਕੁਆਰਟਰ ਦੇ ਤੀਜੇ ਮਿੰਟ ’ਚ ਲਗਾਤਾਰ 4 ਤੇ ਫਿਰ ਖੇਡ ਖ਼ਤਮ ਹੋਣ ਤੋਂ 7 ਮਿੰਟ ਪਹਿਲਾਂ ਲਗਾਤਾਰ 3 ਪੈਨਲਟੀ ਕਾਰਨਰ ਸਮੇਤ ਮੈਚ ਵਿਚ ਕੁਲ 11 ਪੈਨਲਟੀ ਕਾਰਨਰ ਮਿਲੇ ਪਰ ਉਸ ਦਾ ਕਪਤਾਨ ਯਾਂਗ ਜੀਹੁਨ ਇਨ੍ਹਾਂ ’ਚੋਂ 10 ’ਤੇ ਖੁੰਝ ਗਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀ ਗੋਲ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News