ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤਿਆ ਖਿਤਾਬ

Saturday, Jan 20, 2018 - 06:55 PM (IST)

ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤਿਆ ਖਿਤਾਬ

ਨਵੀਂ ਦਿੱਲੀ— ਬਲਾਇੰਡ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨੀ ਟੀਮ ਨੇ ਨਿਰਧਾਰਿਤ 40 ਓਵਰਾਂ 'ਚ 8 ਵਿਕਟਾਂ 'ਤੇ ਭਾਰਤ ਨੂੰ 309 ਦੌੜਾਂ ਦੀ ਟੀਚਾ ਦਿਤਾ। ਜਵਾਬ 'ਚ ਉਤਰੀ ਭਾਰਤੀ ਟੀਮ ਨੇ 2 ਵਿਕਟਾਂ ਰਹਿੰਦੇ ਹੀ ਓਵਰ ਮੈਚ ਆਪਣੇ ਨਾਂ ਕਰ ਲਿਆ।
2014 'ਚ ਵੀ ਦਿੱਤੀ ਸੀ ਪਾਕਿਸਤਾਨ ਨੂੰ ਮਾਤ
ਭਾਰਤ ਨੇ ਸਾਲ 2014 'ਚ ਹੋਏ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਨੂੰ ਹਰਾਇਆ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਭਾਰਤ ਨੇ 7 ਦਸੰਬਰ ਨੂੰ ਦੱਖਣੀ ਅਫਰੀਕਾ ਦੇ ਕੇਪਟਾਊਨ ਸਟੇਡੀਅਮ 'ਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ।


Related News