ਰੁਪਿੰਦਰ ਦੇ ਡਬਲ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾਇਆ
Friday, Jul 20, 2018 - 03:51 AM (IST)
ਬੈਂਗਲੁਰੂ - ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਵੀਰਵਾਰ ਨੂੰ 4-2 ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਹਾਕੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਰੁਪਿੰਦਰ ਨੇ ਦੂਜੇ ਅਤੇ 34ਵੇਂ ਮਿੰਟ ਵਿਚ ਗੋਲ ਕੀਤੇ, ਜਦਕਿ ਟੀਮ ਦੇ ਦੋ ਹੋਰ ਗੋਲ ਮਨਦੀਪ ਸਿੰਘ (15ਵੇਂ) ਅਤੇ ਹਰਮਨਪ੍ਰੀਤ ਸਿਘ (38ਵੇਂ) ਨੇ ਕੀਤੇ। ਨਿਊਜ਼ੀਲੈਂਡ ਲਈ ਸਟੀਫਨ ਜੇਨੇਸ ਨੇ (26ਵੇਂ ਅਤੇ 55ਵੇਂ ਮਿੰਟ 'ਚ) ਨੇ ਦੋ ਗੋਲ ਕੀਤੇ। ਸੀਰੀਜ਼ ਦਾ ਦੂਜਾ ਮੈਚ 21 ਜੁਲਾਈ ਨੂੰ ਖੇਡਿਆ ਜਾਵੇਗਾ।
