ਭਾਰਤ ਨੇ ਮਲੇਸ਼ੀਆ ਨੂੰ 3-1 ਨਾਲ ਹਰਾਇਆ, ਪਾਕਿਸਤਾਨ ਨਾਲ ਹੋਵੇਗੀ ਖਿਤਾਬੀ ਟੱਕਰ
Wednesday, Dec 04, 2024 - 11:59 AM (IST)
ਮਸਕਟ– ਸਾਬਕਾ ਚੈਂਪੀਅਨ ਭਾਰਤ ਨੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਖਿਤਾਬ ਦੀ ਹੈਟ੍ਰਿਕ ਵੱਲ ਕਦਮ ਵਧਾਉਂਦੇ ਹੋਏ ਮੰਗਲਵਾਰ ਨੂੰ ਇੱਥੇ ਸੈਮੀਫਾਈਨਲ ਵਿਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਮਹਾਦੀਪੀ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਟੂਰਨਾਮੈਂਟ ਵਿਚ ਹੁਣ ਤੱਕ ਅਜੇਤੂ ਭਾਰਤ ਨੇ ਦਿਲਰਾਜ ਸਿੰਘ (10ਵੇਂ ਮਿੰਟ), ਰੋਹਿਤ (45ਵੇਂ ਮਿੰਟ) ਤੇ ਸ਼ਾਰਦਾ ਨੰਦ ਤਿਵਾੜੀ (52ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਮਲੇਸ਼ੀਆ ਲਈ ਇਕਲੌਤਾ ਗੋਲ ਅਜੀਮਉੱਦੀਨ ਕਮਰਉੱਦੀਨ ਨੇ 57ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ’ਤੇ ਕੀਤਾ।
ਭਾਰਤ ਬੁੱਧਵਾਰ ਨੂੰ ਫਾਈਨਲ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ਵਿਚ ਜਾਪਾਨ ਨੂੰ 4-2 ਨਾਲ ਹਰਾਇਆ।