ਬਿਲੀ ਜੀਨ ਕਿੰਗ ਕੱਪ ''ਚ ਭਾਰਤ ਦੀ ਇੰਡੋਨੇਸ਼ੀਆ ''ਤੇ 2-1 ਨਾਲ ਜਿੱਤ

Saturday, Apr 16, 2022 - 03:44 PM (IST)

ਬਿਲੀ ਜੀਨ ਕਿੰਗ ਕੱਪ ''ਚ ਭਾਰਤ ਦੀ ਇੰਡੋਨੇਸ਼ੀਆ ''ਤੇ 2-1 ਨਾਲ ਜਿੱਤ

ਸਪੋਰਟਸ ਡੈਸਕ- ਭਾਰਤੀ ਮਹਿਲਾ ਟੈਨਿਸ ਟੀਮ ਨੇ ਲਗਾਤਾਰ ਦੋ ਹਾਰ ਝੱਲਣ ਦੇ ਬਾਅਦ ਇੰਡੋਨੇਸ਼ੀਆ ਨੂੰ 2-1 ਨਾਲ ਹਰਾ ਕੇ ਬਿਲੀ ਜੀਨ ਕਿੰਗ ਕੱਪ ਏਸ਼ੀਆ/ਓਸ਼ੀਨੀਆ ਗਰੁੱਪ ਇਕ 'ਚ ਪਹਿਲੀ ਜਿੱਤ ਦਰਜ ਕੀਤੀ। ਭਾਰਤੀ ਟੈਨਿਸ ਖਿਡਾਰੀ ਰੁਤੂਜਾ ਭੋਸਲੇ ਨੇ ਵੀਰਵਾਰ ਨੂੰ ਪਹਿਲੇ ਸਿੰਗਲ ਮੈਚ 'ਚ 1-0 ਨਾਲ ਸ਼ੁਰੂਆਤੀ ਬੜ੍ਹਤ ਬਣਾਈ ਤੇ ਫਿਰ ਇੰਡੋਨੇਸ਼ੀਆ ਦੀ ਬੀਟ੍ਰਾਈਸ ਗੁਮੂਲਿਆ ਨੂੰ ਸਿੱਧੇ ਸੈਟਾਂ 'ਚ 6-4, 6-1 ਨਾਲ ਹਰਾ ਦਿੱਤਾ।

ਦੂਜੇ ਮੈਚ 'ਚ ਭਾਰਤ ਦੀ ਚੋਟੀ ਦੀ ਰੈਂਕਿੰਗ ਮਹਿਲਾ ਸਿੰਗਲ ਖਿਡਾਰੀ ਅੰਕਿਤਾ ਰੈਨਾ ਨੇ ਐਲਡੀਆ ਸੁਤਜਿਆਦੀ 'ਤੇ 6-1, 6-2 ਨਾਲ ਜਿੱਤ ਦਰਜ ਕੀਤੀ ਤੇ ਭਾਰਤ ਨੂੰ ਇੰਡੋਨੇਸ਼ੀਆ 'ਤੇ 2-0 ਦੀ ਅਜੇਤੂ ਬੜ੍ਹਤ ਦਿਵਾਈ। ਫਿਰ ਆਖ਼ਰੀ ਡਬਲਜ਼ ਮੁਕਾਬਲੇ 'ਚ ਰੀਆ ਭਾਟੀਆ ਤੇ ਸੌਮਿਆ ਬਾਵੀਸੇਟੀ ਦੀ ਭਾਰਤੀ ਜੋੜੀ ਨੂੰ ਜੇਸੀ ਰੋਮਪੀਜ਼ ਤੇ ਐਲਡੀਆ ਸੁਤਜੀਆਦੀ ਤੋਂ ਤਿੰਨ ਸੈਟ ਦੇ ਸੰਘਰਸ਼ 'ਚ 6-4,7(9)-6(7), 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੂੰ ਆਪਣੇ ਪਹਿਲੇ ਦੋ ਮੁਕਾਬਲਿਆਂ 'ਚ ਚੀਨ ਤੇ ਜਾਪਾਨ ਦੇ ਹੱਥੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ 'ਤੇ ਜਿੱਤ ਦੇ ਨਾਲ ਭਾਰਤ 3 ਮੈਚਾਂ 'ਚ ਇਕ ਜਿੱਤ ਦੇ ਨਾਲ ਸਕੋਰ ਬੋਰਡ 'ਚ ਚੌਥੇ ਸਥਾਨ 'ਤੇ ਹੈ। ਜਾਪਾਨ ਤੇ ਚੀਨ ਆਪਣੇ ਤਿੰਨੋ ਮੁਕਾਬਲਿਆਂ 'ਚ ਜਿੱਤ ਨਾਲ ਚੋਟੀ 'ਤੇ ਹਨ। ਇੰਡੋਨੇਸ਼ੀਆ ਤੇ ਨਿਊਜ਼ੀਲੈਂਡ ਪੰਜਵੇਂ ਤੇ ਛੇਵੇਂ ਸਥਾਨ 'ਤੇ ਹਨ, ਜਿਨ੍ਹਾਂ ਕੋਲ ਮੁਕਾਬਲਿਆਂ 'ਚ ਕੋਈ ਜਿੱਤ ਨਹੀਂ ਹੈ। ਗਰੁੱਪ ਇਕ ਦੀ ਚੋਟੀ ਦੀਆਂ 2 ਟੀਮਾਂ ਪਲੇਅ ਆਫ 'ਚ ਜਾਣਗੀਆਂ ਤੇ ਹੇਠਲੀਆਂ 2 ਟੀਮਂ ਨੂੰ ਏਸ਼ੀਆ ਓਸ਼ੀਆਨਾ ਗਰੁੱਪ 'ਚ ਭੇਜਿਆ ਜਾਵੇਗਾ।


author

Tarsem Singh

Content Editor

Related News