ਜਾਣੋ WC 'ਚ ਹੁਣ ਤੱਕ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕਿਸ ਦਾ ਰਿਹਾ ਪਲੜਾ ਭਾਰੀ

Tuesday, Jul 02, 2019 - 10:13 AM (IST)

ਸਪੋਰਟਸ ਡੈਸਕ— ਵਰਲਡ ਕੱਪ 2019 'ਚ ਮੰਗਲਵਾਰ 2 ਜੁਲਾਈ ਨੂੰ ਦੋ ਏਸ਼ੀਆਈ ਦੇਸ਼ਾਂ ਦੀ ਮਜ਼ਬੂਤ ਟੀਮਾਂ ਦਾ ਆਹਮੋ-ਸਾਹਮਣਾ ਹੋਵੇਗਾ। ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਐਜਬੈਸਟਨ 'ਚ ਮੁਕਾਬਲਾ ਕਰਨਗੀਆਂ। ਟੀਮ ਇੰਡੀਆ 7 ਮੈਚਾਂ 'ਚ 11 ਅੰਕਾਂ ਦੇ ਨਾਲ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਹੈ। ਇਸ ਮੁਕਾਬਲੇ ਨੂੰ ਜਿੱਤਣ ਦੇ ਬਾਅਦ ਉਸ ਦੇ 13 ਅੰਕ ਹੋ ਜਾਣਗੇ। ਅਜਿਹੇ 'ਚ ਉਹ ਸੈਮੀਫਾਈਨਲ 'ਚ ਸਥਾਨ ਪੱਕਾ ਕਰਨ ਵਾਲੀ ਦੂਜੀ ਟੀਮ ਬਣ ਜਾਵੇਗੀ। ਦੂਜੇ ਪਾਸੇ ਬੰਗਲਾਦੇਸ਼ ਦੇ 7 ਮੈਚਾਂ 'ਚ 7 ਅੰਕ ਹਨ। ਉਹ ਸਕੋਰ ਬੋਰਡ 'ਚ ਛੇਵੇਂ ਸਥਾਨ 'ਤੇ ਹੈ। ਅਜਿਹੇ 'ਚ ਉਸ ਨੂੰ ਸੈਮੀਫਾਈਨਲ 'ਚ ਪਹੁਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖਣ ਲਈ ਇਹ ਮੁਕਾਬਲਾ ਜਿੱਤਣਾ ਹੋਵੇਗਾ। 
PunjabKesari
ਭਾਰਤੀ ਟੀਮ ਟੂਰਨਾਮੈਂਟ 'ਚ ਖਿਡਾਰੀਆਂ ਦੀ ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੀ ਹੈ। ਸ਼ਿਖਰ ਧਵਨ ਦੇ ਬਾਅਦ ਹੁਣ ਵਿਜੇ ਸ਼ੰਕਰ ਵੀ ਸੱਟ ਕਾਰਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਧਵਨ ਦੀ ਜਗ੍ਹਾ ਰਿਸ਼ਭ ਪੰਤ ਅਤੇ ਸ਼ੰਕਰ ਦੀ ਜਗ੍ਹਾ ਮਯੰਕ ਅਗਰਵਾਲ ਟੀਮ 'ਚ ਸ਼ਾਮਲ ਕੀਤੇ ਗਏ। ਅਗਰਵਾਲ ਮੰਗਲਵਾਰ ਨੂੰ ਹੀ ਟੀਮ ਨਾਲ ਜੁੜਨਗੇ। ਅਜਿਹੇ 'ਚ ਉਨ੍ਹਾਂ ਦਾ ਇਸ ਮੁਕਾਬਲੇ 'ਚ ਖੇਡਣਾ ਮੁਸ਼ਕਲ ਹੈ।
PunjabKesari
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚਾਂ ਦੇ ਅੰਕੜੇ
1. ਬੰਗਲਾਦੇਸ਼ ਖਿਲਾਫ ਭਾਰਤ ਦਾ ਸਕਸੈਸ ਰੇਟ 85 ਫੀਸਦੀ ਰਿਹਾ ਹੈ।
2. ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ 'ਚ ਕੁਲ 35 ਮੁਕਾਬਲੇ ਹੋਏ ਹਨ। ਇਨ੍ਹਾਂ 35 ਮੁਕਾਬਲਿਆਂ 'ਚ ਭਾਰਤ 29 ਮੈਚ ਜਿੱਤਿਆ ਹੈ। ਦੂਜੇ ਪਾਸੇ ਬੰਗਲਾਦੇਸ਼ ਸਿਰਫ 5 ਮੈਚ ਹੀ ਜਿੱਤ ਸਕਿਆ ਹੈ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
3. ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 'ਚ ਹੁਣ ਤਕ ਕੁਲ 3 ਮੁਕਾਬਲੇ ਹੋ ਚੱਕੇ ਹਨ। ਭਾਰਤ ਨੇ 2 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਸਿਰਫ 1 ਮੈਚ ਜਿੱਤ ਜਿੱਤਿਆ ਹੈ। 
4. ਜੇਕਰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਿਛਲੇ 5 ਮੁਕਾਬਲਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ 4 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਦੇਸ਼ ਸਿਰਫ ਇਕ ਮੈਚ ਹੀ ਜਿੱਤ ਸਕਿਆ ਹੈ।
PunjabKesari
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇਸ ਮੈਦਾਨ 'ਤੇ ਪਿਛਲੇ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਬਰਮਿੰਘਮ 'ਚ ਮੀਂਹ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 18 ਤੋਂ 22 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।


Tarsem Singh

Content Editor

Related News