ਭਾਰਤ-ਬੰਗਲਾਦੇਸ਼ ਦੌਰਾ ਖਤਰੇ 'ਚ, ਸ਼ਾਕਿਬ ਸਣੇ ਕਈ ਸਟਾਰ ਖਿਡਾਰੀਆਂ ਦੀ ਨਾ ਖੇਡਣ ਦੀ ਯੋਜਨਾ

10/21/2019 5:07:00 PM

ਨਵੀਂ ਦਿੱਲੀ : ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਅਗਲੇ ਮਹੀਨ ਭਾਰਤੀ ਦੌਰੇ 'ਤੇ ਆਉਣਾ ਹੈ ਪਰ ਇਸ ਦੌਰੇ 'ਤੇ ਹੁਣ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਬੰਗਲਾਦੇਸ਼ ਦੇ ਚੋਟੀ ਖਿਡਾਰੀ ਹੜਤਾਲ 'ਤੇ ਜਾ ਰਹੇ ਹਨ। ਖਿਡਾਰੀ ਦੇਸ਼ (ਬੰਗਲਾਦੇਸ਼) ਵਿਚ ਕ੍ਰਿਕਟ ਹਾਲਾਤਾਂ ਨੂੰ ਠੀਕ ਕਰਨ ਦੀ ਮੰਗ ਕਰ ਰਹੇ ਹਨ, ਜਿਸ ਕਰਾਨ ਉਨ੍ਹਾਂ ਨੇ ਕ੍ਰਿਕਟ ਦਾ ਬਾਈਕਾਟ ਕਰ ਦਿੱਤਾ ਹੈ। ਬੰਗਲਾਦੇਸ਼ ਦੇ ਚੋਟੀ ਖਿਡਾਰੀ ਅਤੇ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤਕ ਉਹ ਕ੍ਰਿਕਟ ਨਹੀਂ ਖੇਡਣਗੇ। ਦੱਸ ਦਈਏ ਕਿ ਬੰਗਲਾਦੇਸ਼ ਨੂੰ ਭਾਰਤ ਵਿਚ 3 ਟੀ-20 ਅਤੇ 2 ਟੈਸਟ ਮੈਚ ਖੇਡਣੇ ਹਨ। ਟੀ-20 ਸੀਰੀਜ਼ 3 ਨਵੰਬਰ ਅਤੇ ਟੈਸਟ 14 ਨਵੰਬਰ ਤੋਂ ਸ਼ੁਰੂ ਹੋਣੀ ਹੈ। ਬਾਈਕਾਟ ਕਾਰਨ ਬੰਗਲਾਦੇਸ਼ ਦੀ ਕ੍ਰਿਕਟ ਲੀਗ 'ਤੇ ਵੀ ਅਸਰ ਪਵੇਗਾ।

ਖਿਡਾਰੀਆਂ ਨੇ ਰੱਖੀਆਂ 11 ਮੰਗਾਂ
PunjabKesari
ਬੰਗਲਾਦੇਸ਼ੀ ਖਿਡਾਰੀਆਂ ਨੇ ਆਪਣੇ ਕ੍ਰਿਕਟ ਬੋਰਡ ਦੇ ਸਾਹਮਣੇ 11 ਮੰਗਾਂ ਰੱਖੀਆਂ ਹਨ। ਇਨ੍ਹਾਂ ਵਿਚ ਬੰਗਲਾਦੇਸ਼ ਪ੍ਰੀਮਿਅਰ ਲੀਗ ਦੇ ਫ੍ਰੈਂਚਾਈਜ਼ੀ ਮਾਡਲ ਨੂੰ ਰੱਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਸ਼ਾਮਲ ਹੈ। ਪ੍ਰੈਸ ਕਾਨਫ੍ਰੈਂਸ 'ਚ ਸ਼ਾਕਿਬ ਅਲ ਹਸਨ ਅਤੇ ਮਹਿਮਦੁੱਲਾਹ ਸ਼ਾਮਲ ਸਨ। ਦੱਸ ਦਈਏ ਕਿ ਬੋਰਡ ਦੇ ਹਾਲੀਆ ਕੁਝ ਫੈਸਲਿਆਂ ਦੇ ਬਾਅਦ ਤੋਂ ਖਿਡਾਰੀਆਂ ਵਿਚ ਨਾਰਾਜ਼ਗੀ ਹੈ।

ਸ਼ਾਕਿਬ ਨੇ ਇਨ੍ਹਾਂ ਫੈਸਲਿਆਂ ਦਾ ਕੀਤਾ ਵਿਰੋਧ

PunjabKesari
ਬੰਗਲਾਦੇਸ਼ ਕ੍ਰਿਕਟ ਬੋਰਡ ਪਿਛਲੇ ਦਿਨੀ ਫੈਸਲਾ ਕੀਤਾ ਸੀ ਕਿ ਬੀ. ਪੀ. ਐੱਲ. ਦੀ ਹਰੇਕ ਟੀਮ ਵਿਚ ਇਕ ਲੈਗ ਸਪਿਨਰ ਹੋਣਾ ਜ਼ਰੂਰੀ ਹੈ। ਨਾਲ ਹੀ ਉਸ ਨੇ 2 ਟੀਮਾਂ ਦੇ ਮੁੱਕ ਕੋਚ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਬੋਰਡ ਦੇ ਇਹ ਫੈਸਲੇ ਸ਼ਾਕਿਬ ਨੂੰ ਮੰਜ਼ੂਰ ਨਹੀਂ ਸੀ। ਜਿਸ ਕਾਰਨ ਉਸ ਨੇ ਇਕ ਸਥਾਨਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਬੋਰਡ ਦੇ ਨਵੇਂ ਨਿਯਮ ਕ੍ਰਿਕਟਰਾਂ ਨੂੰ ਦਬਾਉਣਗੇ। ਉਸ ਨੇ ਕਿਹਾ ਕਿ ਕਈ ਸਾਲਾਂ ਤੋਂ ਅਸੀਂ ਸੀਨੀਅਰ ਟੀਮ ਵਿਚ ਲੈਗ ਸਪਿਨਰ ਨਹੀਂ ਚੁਣ ਸਕੇ ਪਰ ਅਚਾਨਕ ਬੋਰਡ ਨੇ ਪਲਾਨ ਬਣਾਇਆ ਕਿ ਬੀ. ਪੀ. ਐੱਲ. ਦੀ ਹਰੇਕ ਟੀਮ ਵਿਚ ਇਕ ਲੈਗ ਸਪਿਨਰ ਹੋਣਾ ਚਾਹੀਦਾ ਹੈ। ਮੇਰੇ ਲਈ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ। ਮੈਨੂੰ ਲਗਦਾ ਹੈ ਕਿ ਲੈਗ ਸਪਿਨਰਾਂ ਨੂੰ ਫਰਸਟ ਕਲਾਸ ਕ੍ਰਿਕਟ ਵਿਚ ਕਾਫੀ ਗੇਂਦਬਾਜ਼ੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਿਰੰਤਰਤਾ ਅਤੇ ਆਤਮ ਵਿਸ਼ਵਾਸ ਹਾਸਲ ਕਰ ਸਕਣ। ਬੀ. ਪੀ. ਐੱਲ. ਇਕ ਅੰਤਰਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਹੈ ਜਿੱਥੇ ਤੁਸੀਂ ਵਿਦੇਸ਼ੀ ਖਿਡਾਰੀਆਂ ਨਾਲ ਡ੍ਰੈਸਿੰਗ ਰੂਪ ਸਾਂਝਾ ਕਰਦੇ ਹੋ। ਇਹ ਖਿਡਾਰੀ ਤਿਆਰ ਕਰਨ ਦੀ ਸਹੀ ਜਗ੍ਹਾ ਨਹੀਂ ਹੈ।

PunjabKesari


Related News