ਲਾਹਿਤੀ ਸ਼ਾਟਗਨ ਵਰਲਡ ਕੱਪ ਚ ਭਾਰਤ ਦਾ ਹੱਥ ਰਿਹਾ ਖਾਲੀ
Friday, Aug 23, 2019 - 06:35 PM (IST)

ਸਪੋਰਸਟ ਡੈਸਕ— ਭਾਰਤੀ ਨਿਸ਼ਾਨੇਬਾਜਾਂ ਨੇ ਫਿਨਲੈਂਡ ਦੇ ਲਾਹਿਤੀ 'ਚ ਹੋਏ ਆਈ. ਐੱਸ. ਐੱਸ. ਐੱਫ ਸ਼ਾਟਗਨ ਵਰਲਡ ਕੱਪ 'ਚ ਬਹੁਤ ਨਿਰਾਸ਼ ਕੀਤਾ। ਕੋਈ ਵੀ ਭਾਰਤੀ ਨਿਸ਼ਾਨੇਬਾਜ਼ ਇਸ ਟੂਰਨਾਮੈਂਟ 'ਚ ਇਕ ਤਮਗਾ ਨਹੀਂ ਜਿੱਤ ਸਕਿਆ। ਇਸ ਟੂਰਨਾਮੈਂਟ 'ਚ ਓਲੰਪਿਕ ਕੋਟਾ ਵੀ ਦਾਹ 'ਤੇ ਸਨ ਪਰ ਭਾਰਤ ਦੇ ਹੱਥ ਖਾਲੀ ਰਹੇ। ਇਟਲੀ ਨੇ ਇਕ ਸੋਨ ਅਤੇ ਦੋ ਕਾਂਸੀ ਸਹਿਤ ਤਿੰਨ ਤਮਗੇ ਜਿੱਤੇ ਕੇ ਟਾਪ 'ਤੇ ਰਿਹਾ।
ਮੁਕਾਬਲੇ ਦੇ ਆਖਰੀ ਦਿਨ ਇਟਲੀ ਦੇ ਲੁਈਗੀ ਲੋੱਡੇ ਨੇ ਪੁਰਸ਼ ਸਕੀਟ ਮੁਕਾਬਲੇ 'ਚ 125 ਦੇ ਪਰਫੈਕਟ ਕੁਆਲੀਫਿਕੇਸ਼ਨ ਸਕੋਰ ਨਾਲ ਵਰਲਡ ਰਿਕਾਡਰ ਦੀ ਬਰਾਬਰੀ ਕੀਤੀ ਅਤੇ ਫਿਰ ਫਾਈਨਲ 'ਚ 60 'ਚੋਂ 55 ਦਾ ਸਕੋਰ ਕੀਤਾ। ਉਨ੍ਹਾਂ ਨੇ ਸ਼ੂਟਆਫ 'ਚ ਸੋਨ ਤਮਗਾ ਜਿੱਤਿਆ। ਭਾਰਤ ਦੇ ਅਨਨਜੀਤ ਸਿੰਘ ਨਰੁਕਾ 116 ਦੇ ਸਕੋਰ ਨਾਲ 42ਵੇਂ, ਅੰਗਦ ਬਾਜਵਾ 113 ਦੇ ਸਕੋਰ ਨਾਲ ਨਾਲ 75ਵੇਂ ਅਤੇ ਮੈਰਾਜ ਅਹਿਮਦ ਖਾਨ 112 ਦੇ ਸਕੋਰ ਨਾਲ 80ਵੇਂ ਸਥਾਨ 'ਤੇ ਰਹੇ।