ਗਇਕਵਾੜ ਅਤੇ ਅਪਰਾਜਿਤ ਦੇ ਸੈਂਕੜਿਆਂ ਨਾਲ ਜਿੱਤਿਆ ਭਾਰਤ-ਬੀ

10/31/2019 6:56:30 PM

ਰਾਂਚੀ— ਰੁਤੂਰਾਜ ਗਾਇਕਵਾੜ (113 ਦੌੜਾਂ) ਅਤੇ ਬਾਬਾ ਅਪਰਾਜਿਤ (101 ਦੌੜਾਂ) ਦੇ ਸੈਂਕੜਿਆਂ ਨਾਲ ਭਾਰਤ-ਬੀ ਨੇ ਵੀਰਵਾਰ ਨੂੰ ਇਥੇ ਘਰੇਲੂ ਦੇਵਧਰ ਟਰਾਫੀ ਵਨ ਡੇ ਟੂਰਨਾਮੈਂਟ ਮੁਕਾਬਲੇ ਵਿਚ ਭਾਰਤ-ਏ ਟੀਮ ਵਿਰੁੱਧ 108 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ। ਹਨੁਮਾ ਵਿਹਾਰੀ ਦੀ ਕਪਤਾਨੀ ਵਾਲੀ ਭਾਰਤ-ਏ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਭਾਰਤ-ਬੀ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ, ਜਿਸ ਨੇ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 302 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਭਾਰਤ-ਏ ਟੀਮ 47.2 ਓਵਰਾਂ ਵਿਚ 194 ਦੌੜਾਂ ਹੀ ਬਣਾ ਸਕੀ। ਇਸ ਮੁਕਾਬਲੇ ਨਾਲ ਭਾਰਤ-ਬੀ ਨੂੰ ਚਾਰ ਅੰਕ ਮਿਲੇ ਅਤੇ ਉਹ ਅੰਕ ਸੂਚੀ ਵਿਚ ਅਜੇ ਵੀ ਚੋਟੀ 'ਤੇ ਹੈ।


Related News