ਅਮਰੀਕਾ ''ਚ ਖੇਡਣਗੇ ਭਾਰਤ ਤੇ ਵੈਸਟਇੰਡੀਜ਼

Friday, Aug 24, 2018 - 11:17 PM (IST)

ਅਮਰੀਕਾ ''ਚ ਖੇਡਣਗੇ ਭਾਰਤ ਤੇ ਵੈਸਟਇੰਡੀਜ਼

ਬਾਰਬਾਡੋਸ— ਵੈਸਟਇੰਡੀਜ਼ ਅਗਲੇ ਸਾਲ ਜੁਲਾਈ ਵਿਚ ਭਾਰਤ ਦੀ ਅਮਰੀਕਾ ਦੇ ਫਲੋਰਿਡਾ 'ਚ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ।  ਕ੍ਰਿਕਟ ਵੈਸਟਇੰਡੀਜ਼ ਦੇ ਸੀ. ਈ. ਓ. ਜਾਨੀ ਗ੍ਰੇਵ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਇਹ ਸੀਰੀਜ਼ ਅਮਰੀਕਾ ਦੇ ਫਲੋਰਿਡਾ 'ਚ ਹੋਵੇਗੀ। ਇਹ ਸੀਰੀਜ਼ 2019 ਵਿਸ਼ਵ ਕੱਪ ਤੋਂ ਤੁਰੰਤ ਬਾਅਦ ਹੋਵੇਗੀ।ਉੱਤਰੀ ਅਮਰੀਕਾ 'ਚ ਹਰੇਕ ਸਾਲ 2022 ਤਕ ਘੱਟ ਤੋਂ ਘੱਟ ਦੋ ਟੀ-20 ਮੁਕਾਬਲੇ ਖੇਡਣ ਦੀ ਯੋਜਨਾ ਦੇ ਤਹਿਤ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਇਹ ਮੈਚ ਅਮਰੀਕਾ ਦੇ ਫਲੋਰਿਡਾ ਵਿਚ ਕਰਾਉਣ ਦਾ ਫੈਸਲਾ ਲਿਆ ਹੈ। 
 


Related News