ਭਾਰਤ-ਆਸਟਰੇਲੀਆ ਦੇ ਅਗਲੇ ਮੈਚ 'ਤੇ ਫਿਰ ਸਕਦੈ ਪਾਣੀ

09/19/2017 12:49:53 AM

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਵੀਰਵਾਰ ਨੂੰ ਹੋਣ ਵਾਲੇ ਦੂਜੇ ਇਕ ਰੋਜਾ ਮੈਚ 'ਤੇ ਪਾਣੀ ਫਿਰ ਸਕਦਾ ਹੈ। ਮੌਸਮ ਵਿਭਾਗ ਨੇ ਉਸ ਦਿਨ ਸ਼ਾਮ ਨੂੰ ਰੁੱਕ ਕੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਹੈ। ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਈਡਨ ਗਾਰਡਨ ਦੂਜੇ ਵਨ ਡੇ ਤੋਂ ਪਹਿਲਾਂ ਕਵਰ ਨਾਲ ਢੱਕਿਆ ਹੋਇਆ ਹੈ।
ਚੇਨਈ 'ਚ ਕੱਲ ਖੇਡਿਆ ਗਿਆ ਪਹਿਲਾਂ ਵਨ ਡੇ ਵੀ ਮੀਂਹ ਨਾਲ ਪ੍ਰਭਾਵਿਤ ਰਿਹਾ ਸੀ। ਭਾਰਤ ਨੇ ਇਹ ਮੈਚ 26 ਦੌੜਾਂ ਨਾਲ ਜਿੱਤ ਕੇ ਪੰਡ ਮੈਚਾਂ ਦੀ ਵਨ ਡੇ ਸੀਰੀਜ਼ 'ਚ ਸ਼ੁਰੂਆਤੀ ਬੜਤ ਬਣਾਈ। ਕੋਲਕਾਤਾ 'ਚ ਪਿਛਲੇ ਸਮੇਂ ਤੋਂ ਮੀਂਹ ਪੈਂ ਰਿਹਾ ਹੈ ਅਤੇ ਕੋਲਕਾਤਾ ਮੌਸਮ ਵਿਭਾਗ ਦੇ ਨਿਰਦੇਸ਼ਕ ਗਣੇਸ਼ ਦਾਸ ਨੇ ਇਸ ਦੇ ਲਈ ਪੱਛਮੀ ਬੰਗਾਲ 'ਚ ਬਣੇ ਦਬਾਅ ਨੂੰ ਜਿੰਮੇਦਾਰ ਦੱਸਿਆ।
ਦਾਸ ਨੇ ਕਿਹਾ ਕਿ 21 ਸਤੰਬਰ ਤੱਕ ਦਬਾਅ ਸਮਾਪਤ ਹੋ ਜਾਵੇਗਾ ਪਰ ਇਸ ਮਹੀਨੇ ਨੂੰ ਮੀਂਹ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹੋ ਸਕਦਾ ਹੈ ਕਿ ਲੰਬੇ ਸਮੇਂ ਤੱਕ ਨਹੀਂ ਰਹੇ। ਸਾਬਕਾ ਭਾਰਤੀ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਪਰੀਸਥਿਤੀਆਂ ਦਾ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ। ਕੈਬ ਦੇ ਕਿਊਰੇਟਰ ਸੁਜਾਨ ਮੁਖਰਜੀ ਨੇ ਕਿਹਾ ਕਿ ਪਿੰਚ ਅਤੇ ਮੈਦਾਨ ਦੀ ਸਥਿਤੀ ਬਹੁਤ ਵਧੀਆ ਹੈ। ਇਕ ਰੋਜਾ ਕੌਮਾਂਤਰੀ ਮੈਚ ਦੇ ਲਿਹਾਜ਼ ਨਾਲ ਇਹ ਆਦਰਸ਼ ਸਥਿਤੀ ਹੈ ਪਰ ਮੈਂ ਇਹ ਨਹੀਂ ਦੱਸ ਸਕਦਾ ਕਿ ਮੀਂਹ ਪਵੇਗਾ ਜਾ ਨਹੀਂ।


Related News