ਹੈਂਪਸ਼ਰ ਵੱਲੋਂ ਕਾਉਂਟੀ ਡੈਬਿਊ ਕਰਦਿਆਂ ਰਹਾਨੇ ਦਾ ਸੈਂਕੜਾ

Thursday, May 23, 2019 - 01:18 AM (IST)

ਹੈਂਪਸ਼ਰ ਵੱਲੋਂ ਕਾਉਂਟੀ ਡੈਬਿਊ ਕਰਦਿਆਂ ਰਹਾਨੇ ਦਾ ਸੈਂਕੜਾ

ਨਿਊਪੋਰਟ (ਬ੍ਰਿਟੇਨ)— ਭਾਰਤ ਦੇ ਟੈਸਟ ਉਪ-ਕਪਤਾਨ ਅਜਿੰਕਯਾ ਰਹਾਨੇ ਨੇ ਇੰਗਲਿਸ਼ ਕਾਉਂਟੀ ਵਿਚ ਯਾਦਗਾਰ ਡੈਬਿਊ ਕਰਦੇ ਹੋਏ ਹੈਂਪਸ਼ਰ ਵਲੋਂ ਨਾਟਿੰਘਮਸ਼ਰ ਖਿਲਾਫ ਡਵੀਜ਼ਨ-1 ਮੈਚ ਵਿਚ ਸੈਂਕੜਾ ਠੋਕਿਆ। ਕਾਉਂਟੀ ਕ੍ਰਿਕਟ ਵਿਚ ਡੈਬਿਊ ਕਰਦਿਆਂ ਸੈਂਕੜਾ ਜੜਨ ਵਾਲਾ ਰਹਾਨੇ ਤੀਜਾ ਭਾਰਤੀ ਹੈ।  ਉਸ ਤੋਂ ਪਹਿਲਾਂ ਪਿਊਸ਼ ਚਾਵਲਾ ਸਸੈਕਸ ਵਲੋਂ ਵੋਰਸੇਸਟਰਸ਼ਰ ਖਿਲਾਫ ਅਤੇ ਮੁਰਲੀ ਵਿਜੇ ਏਸੈਕਸ ਵਲੋਂ ਨਾਟਿੰਘਮਸ਼ਰ ਖਿਲਾਫ ਇਹ ਕਾਰਨਾਮਾ ਕਰ ਚੁਕਾ ਹੈ। ਪਹਿਲੀ ਪਾਰੀ ਵਿਚ ਸਿਰਫ 10 ਦੌੜਾਂ ਬਣਾਉਣ ਵਾਲੇ ਰਹਾਨੇ ਨੇ ਦੂਜੀ ਪਾਰੀ ਵਿਚ 260 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ। ਸੈਮ ਨਾਰਥਈਸਟ ਨਾਲ ਤੀਜੀ ਵਿਕਟ ਲਈ 257 ਦੌੜਾਂ ਦੀ ਸਾਂਝੇਦਾਰੀ ਕੀਤੀ। ਤੀਸਰੇ ਦਿਨ ਚਾਹ ਦੇ ਸਮੇਂ ਤਕ 131 ਦੌੜਾਂ ਬਣਾ ਕੇ ਖੇਡ ਰਹੇ ਸਨ। ਰਹਾਣੇ ਪਾਰੀ ਦੇ ਪੰਜਵੇਂ ਓਵਰ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਉਤਰੇ ਤੇ 70ਵੇਂ ਓਵਰ 'ਚ ਚਾਹ ਦੇ ਸਮੇਂ ਤੋਂ ਪਹਿਲਾਂ ਆਫ ਸਪਿਨਰ ਮੈਥਿਊ ਕਾਰਟਰ ਦੀ ਗੇਂਦ 'ਤੇ ਆਊਟ ਹੋ ਗਏ। ਇਹ ਉਸਦਾ 30ਵਾਂ ਫਸਟ ਕਲਾਸ ਸੈਂਕੜਾ ਹੈ।


author

Gurdeep Singh

Content Editor

Related News