ਸ਼੍ਰੇਅਸ ਅਈਅਰ ਨੂੰ ਮਿਲੀ ਭਾਰਤ-ਏ ਟੀਮ ਦੀ ਕਪਤਾਨੀ
Tuesday, Jul 24, 2018 - 02:47 AM (IST)
ਕੋਲਕਾਤਾ : ਦੱਖਣੀ ਅਫਰੀਕਾ-ਏ ਵਿਰੁੱਧ ਚਾਰ ਦਿਨਾ ਮੈਚ ਤੇ ਚਾਰ ਟੀਮਾਂ ਦੀ ਸੀਰੀਜ਼ ਲਈ ਭਰੋਸੇਯੋਗ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਭਾਰਤ-ਏ ਦੀ ਕਪਤਾਨੀ ਸੌਂਪੀ ਗਈ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਸੋਮਵਾਰ ਆਪਣੀ ਮੀਟਿੰਗ ਕਰ ਕੇ ਦੱਖਣੀ ਅਫਰੀਕਾ-ਏ ਵਿਰੁੱਧ ਆਗਾਮੀ ਚਾਰ ਦਿਨਾ ਮੈਚ ਤੇ ਦੱਖਣੀ ਅਫਰੀਕਾ-ਏ, ਆਸਟਰੇਲੀਆ-ਏ ਨਾਲ ਸੀਰੀਜ਼ ਲਈ ਭਾਰਤੀ ਟੀਮਾਂ ਦੀ ਚੋਣ ਕੀਤੀ ਹੈ। ਦੱਖਣੀ ਅਫਰੀਕਾ-ਏ ਵਿਰੁੱਧ ਚਾਰ ਦਿਨਾ ਮੈਚ ਅਤੇ ਚਾਰ ਟੀਮਾਂ ਦੀ ਸੀਰੀਜ਼ ਵਿਚ ਭਾਰਤ-ਏ ਟੀਮ ਦੀ ਕਪਤਾਨੀ ਸ਼੍ਰੇਅਸ ਨੂੰ ਸੌਂਪੀ ਗਈ ਹੈ, ਜਦਕਿ ਭਾਰਤ-ਬੀ ਦਾ ਕਪਤਾਨ ਮਨੀਸ਼ ਪਾਂਡੇ ਨੂੰ ਬਣਾਇਆ ਗਿਆ ਹੈ। ਆਸਟਰੇਲੀਆ-ਏ ਵਿਰੁੱਧ ਚਾਰ ਦਿਨਾ ਮੈਚਾਂ ਲਈ ਭਾਰਤੀ-ਏ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਫਜ਼ਲ, ਮੁਕੰਦ ਤੇ ਪਾਰਥਿਵ ਨੂੰ ਦਲੀਪ ਟਰਾਫੀ 'ਚ ਕਪਤਾਨੀ : ਦਲੀਪ ਟਰਾਫੀ ਦੇ 2018-19 ਸੈਸ਼ਨ ਲਈ ਫੈਜ਼ ਫਜ਼ਲ, ਅਭਿਨਵ ਮੁਕੰਦ ਤੇ ਪਾਰਥਿਵ ਪਟੇਲ ਨੂੰ ਕ੍ਰਮਵਾਰ ਇੰਡੀਆ ਬਲਿਊ, ਇੰਡੀਆ ਰੈੱਡ ਤੇ ਇੰਡੀਆ ਗ੍ਰੀਨ ਟੀਮਾਂ ਦੀ ਕਪਤਾਨੀ ਸੌਂਪੀ ਗਈ ਹੈ।
