ਅਰਮੇਨੀਆ ਨੂੰ ਹਰਾ ਕੇ ਭਾਰਤ-ਏ ਸਾਂਝੀ ਬੜ੍ਹਤ ''ਤੇ

12/13/2017 5:11:45 AM

ਅਹਿਮਦਾਬਾਦ— ਵਿਸ਼ਵ ਅੰਡਰ-16 ਓਲੰਪੀਆਡ ਵਿਚ ਦੂਜੇ ਦਿਨ ਤੋਂ ਬਾਅਦ ਹੋਏ 3 ਰਾਊਂਡਾਂ ਵਿਚ ਭਾਰਤ-ਏ (ਇੰਡੀਆ ਗ੍ਰੀਨ) ਤੇ ਰੂਸ ਦੀ ਟੀਮ ਨੇ ਆਪਣੇ ਤਿੰਨੇ ਮੈਚਾਂ ਵਿਚ ਜਿੱਤ ਤੋਂ ਬਾਅਦ ਸਾਂਝੀ ਬੜ੍ਹਤ ਹਾਸਲ ਕਰ ਲਈ। ਦੂਜੇ ਰਾਊਂਡ ਦੇ ਮੁਕਾਬਲੇ ਵਿਚ ਭਾਰਤ-ਏ ਨੇ ਪਹਿਲਾਂ ਤੁਰਕੀ ਨੂੰ 3-1 ਨਾਲ ਹਰਾਇਆ। ਇਸ ਜਿੱਤ ਵਿਚ ਆਰੀਅਨ ਚੋਪੜਾ ਨੇ ਓਜੇਨ ਡੇਨਿਜ ਨੂੰ ਤੇ ਪ੍ਰਗਿਆਨੰਦ ਨੇ ਐਕਿਨ ਬਾਰਿਸ ਨੂੰ ਹਾਰ ਦਾ ਸਵਾਦ ਚਖਾਉਂਦਿਆਂ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ, ਜਦਕਿ ਨਿਹਾਲ ਸਰੀਨ ਤੇ ਆਰ. ਵੈਸ਼ਾਲੀ ਨੇ ਆਪਣੇ ਮੁਕਾਬਲੇ ਡਰਾਅ ਖੇਡੇ ਤੇ ਉਸ ਤੋਂ ਬਾਅਦ ਤੀਜੇ ਰਾਊਂਡ ਵਿਚ ਮਜ਼ਬੂਤ ਟੀਮ ਅਰਮੇਨੀਆ ਵਿਰੁੱਧ ਭਾਰਤ ਲਈ ਆਰੀਅਨ ਚੋਪੜਾ ਦੀ ਹਕੋਬਯਨ ਅਰਮ ਹੱਥੋਂ ਹਾਰ ਤੇ ਪ੍ਰਗਿਆਨੰਦ ਦਾ ਮੈਚ ਸਰਗਸਯਾਨ ਸ਼ਾਂਤ ਨਾਲ ਡਰਾਅ ਹੋਣ ਨਾਲ ਭਾਰਤ ਪਿਛੜਨ ਲੱਗਾ ਸੀ ਪਰ ਨਿਹਾਲ ਸਰੀਨ ਨੇ ਮਿਜੋਰੀਅਨ ਡੇਵਿਡ ਤੇ ਇਨਯਾਨ ਪੀ. ਨੇ ਘਰੀਬਯਾਨ ਮਮੀਕੋਨ ਨੂੰ ਹਰਾ ਕੇ ਭਾਰਤ ਨੂੰ 2.5-1.5 ਨਾਲ ਜਿੱਤ ਦਿਵਾ ਦਿੱਤੀ।
ਭਾਰਤ-ਬੀ (ਇੰਡੀਆ ਰੈੱਡ) ਨੂੰ ਦੂਜੇ ਰਾਊਂਡ ਵਿਚ ਮੰਗੋਲੀਆ ਹੱਥੋਂ 2.5-1.5 ਨਾਲ ਹਾਰ ਝੱਲਣੀ ਪਈ ਪਰ ਤੀਜੇ ਰਾਊਂਡ ਵਿਚ ਉਸ ਨੇ ਭਾਰਤ-ਸੀ (ਇੰਡੀਆ ਬਲਿਊ) ਨੂੰ ਇਸੇ ਫਰਕ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ, ਜਦਕਿ ਇੰਡੀਆ ਬਲਿਊ ਨੇ ਦੂਜੇ ਰਾਊਂਡ ਵਿਚ ਮਲੇਸ਼ੀਆ ਨਾਲ 2-2 ਨਾਲ ਡਰਾਅ ਖੇਡਿਆ ।
3 ਰਾਊਂਡਾਂ ਤੋਂ ਬਾਅਦ ਭਾਰਤ-ਏ ਤੇ ਰੂਸ 6 ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ, ਈਰਾਨ ਤੇ ਉਜਬੇਕਿਸਤਾਨ  5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ, ਜਦਕਿ ਕਜ਼ਾਕਿਸਤਾਨ, ਕੈਨੇਡਾ, ਅਰਮੇਨੀਆ, ਬੇਲਾਰੂਸ, ਇਸਰਾਈਲ, ਅਰਜਨਟੀਨਾ, ਭਾਰਤ-ਬੀ, ਤੁਰਕੀ, ਮੰਗੋਲੀਆ ਤੇ ਥਾਈਲੈਂਡ 4 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।


Related News