ਪ੍ਰਿਯਾ ਦੀਆਂ 5 ਵਿਕਟਾਂ, ਭਾਰਤ-ਏ ਨੇ ਆਖਰੀ ਵਨ ਡੇ ’ਚ ਆਸਟ੍ਰੇਲੀਆ-ਏ ਨੂੰ ਹਰਾਇਆ

Monday, Aug 19, 2024 - 02:00 PM (IST)

ਪ੍ਰਿਯਾ ਦੀਆਂ 5 ਵਿਕਟਾਂ, ਭਾਰਤ-ਏ ਨੇ ਆਖਰੀ ਵਨ ਡੇ ’ਚ ਆਸਟ੍ਰੇਲੀਆ-ਏ ਨੂੰ ਹਰਾਇਆ

ਮੈਕਾਯ (ਆਸਟ੍ਰੇਲੀਆ), (ਭਾਸ਼ਾ)– ਨੌਜਵਾਨ ਲੈੱਗ ਸਪਿਨਰ ਪ੍ਰਿਯਾ ਮਿਸ਼ਰਾ ਦੀਆਂ 5 ਵਿਕਟਾਂ ਤੋਂ ਇਲਾਵਾ ਤੇਜਲ ਹਸਬਨਿਸ ਤੇ ਰਾਘਵੀ ਬਿਸ਼ਟ ਦੇ ਅਰਧ ਸੈਂਕੜਿਆਂ ਨਾਲ ਭਾਰਤ-ਏ ਨੇ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਵਨ ਡੇ ਮੈਚ ਵਿਚ ਆਸਟ੍ਰੇਲੀਆ-ਏ ਨੂੰ 171 ਦੌੜਾਂ ਨਾਲ ਹਰਾ ਦਿੱਤਾ।

ਬ੍ਰਿਸਬੇਨ ਵਿਚ 3 ਟੀ-20 ਤੇ ਇੱਥੇ ਪਹਿਲੇ ਦੋ ਵਨ ਡੇ ਮੁਕਾਬਲੇ ਗੁਆ ਕੇ ਲਗਾਤਾਰ 5 ਹਾਰ ਝੱਲਣ ਤੋਂ ਬਾਅਦ ਭਾਰਤ-ਏ ਨੇ ਅੰਤ ਦੌਰੇ ’ਤੇ ਜਿੱਤ ਦਾ ਸਵਾਦ ਚੱਖਿਆ। ਤੇਜਲ ਦੀ 66 ਗੇਂਦਾਂ ਵਿਚ 50 ਤੇ ਰਾਘਵੀ ਦੀ 64 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 243 ਦੌੜਾਂ ਬਣਾਈਆਂ।

ਦਿੱਲੀ ਦੀ 20 ਸਾਲਾ ਪ੍ਰਿਯਾ ਨੇ ਇਸ ਤੋਂ ਬਾਅਦ 14 ਦੌੜਾਂ ਦੇ ਕੇ 5 ਵਿਕਟਾਂ ਲੈਂਦੇ ਹੋਏ ਆਸਟ੍ਰੇਲੀਆ-ਏ ਨੂੰ ਸਿਰਫ 72 ਦੌੜਾਂ ’ਤੇ ਢੇਰ ਕਰ ਕੇ ਮਹਿਮਾਨ ਟੀਮ ਨੂੰ ਦੌਰੇ ਦੀ ਪਹਿਲੀ ਜਿੱਤ ਦਿਵਾਈ। ਕਪਤਾਨ ਮੀਨੂ ਮਨੀ ਨੇ ਵੀ 4 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।


author

Tarsem Singh

Content Editor

Related News