ਟੀਮ ਨੂੰ ਲੱਗਾ ਵੱਡਾ ਝਟਕਾ, ਸੀਰੀਜ਼ ਛੱਡ ਇੰਗਲੈਂਡ ਤੋਂ ਭਾਰਤ ਪਰਤਿਆ ਇਹ ਧਾਕੜ ਕ੍ਰਿਕਟਰ
Tuesday, Jul 29, 2025 - 01:24 PM (IST)

ਏਸੈਕਸ (ਇੰਗਲੈਂਡ)– ਕਾਊਂਟੀ ਚੈਂਪੀਅਨਸ਼ਿਪ ਵਿਚ ਏਸੈਕਸ ਲਈ ਦੋ ਪਹਿਲੀ ਸ਼੍ਰੇਣੀ ਮੈਚ ਖੇਡਣ ਤੋਂ ਬਾਅਦ ਭਾਰਤੀ ਗੇਂਦਬਾਜ਼ ਖਲੀਲ ਅਹਿਮਦ ਨੇ ਨਿੱਜੀ ਕਾਰਨਾਂ ਕਾਰਨ ਕਲੱਬ ਦੇ ਨਾਲ ਆਪਣਾ ਕਰਾਰ ਖਤਮ ਕਰ ਦਿੱਤਾ ਹੈ। ਖਲੀਲ ਨੇ ਸ਼ੁਰੂਆਤ ਵਿਚ ਏਸੈਕਸ ਕਲੱਬ ਦੇ ਨਾਲ ਦੋ ਮਹੀਨੇ ਲਈ ਕਰਾਰ ਕੀਤਾ ਸੀ, ਜਿਸ ਦੇ ਤਹਿਤ ਉਸ ਨੇ ਕੁਝ ਪਹਿਲੀ ਸ਼੍ਰੇਣੀ ਤੇ ਵਨ ਡੇ ਕੱਪ ਵਿਚ ਜ਼ਿਆਦਾ 10 ਸੰਭਾਵਿਤ ਲਿਸਟ-ਏ ਮੈਚ ਵੀ ਖੇਡਣੇ ਸਨ। ਕਲੱਬ ਨੇ ਜੂਨ ਵਿਚ ਉਸਦੇ ਕਰਾਰ ਦਾ ਐਲਾਨ ਕੀਤਾ ਸੀ।
ਏਸੈਕਸ ਨੇ ਇਕ ਬਿਆਨ ਵਿਚ ਕਿਹਾ ਕਿ ਖਲੀਲ ਕਲੱਬ ਦੇ ਨਾਲ ਆਪਣੇ ਬਾਕੀ ਬਚੇ ਮੈਚਾਂ ਤੋਂ ਪਹਿਲਾਂ ਵਤਨ ਪਰਤ ਗਿਆ ਹੈ। ਸਾਨੂੰ ਉਸਦੇ ਜਾਣ ਦਾ ਦੁੱਖ ਹੈ ਪਰ ਅਸੀਂ ਖਲੀਲ ਦੇ ਫੈਸਲੇ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਸਾਡੇ ਨਾਲ ਬਿਤਾਏ ਸਮਾਂ ਵਿਚ ਉਸਦੇ ਯੋਗਦਾਨ ਲਈ ਧੰਨਵਾਦੀ ਹਾਂ।
ਖਲੀਲ ਨੇ ਆਖਰੀ ਵਾਰ 2019 ਵਿਚ ਭਾਰਤ ਲਈ ਮੈਚ ਖੇਡਿਆ ਸੀ। ਉਸ ਨੇ ਭਾਰਤ ਲਈ 11 ਵਨ ਡੇ ਮੈਚਾਂ ਵਿਚ 31.00 ਦੀ ਔਸਤ ਨਾਲ 15 ਵਿਕਟਾਂ ਲਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8