ਪ੍ਰਿਥਵੀ ਫਿਰ ਚਮਕਿਆ, ਭਾਰਤ-ਏ ਨੇ ਨਿਊਜ਼ੀਲੈਂਡ-ਏ ਨੂੰ 5 ਵਿਕਟਾਂ ਨਾਲ ਹਰਾਇਆ
01/22/2020 11:30:41 PM
ਲਿੰਕਨ- ਫਾਰਮ ਵਿਚ ਚੱਲ ਰਹੇ ਪ੍ਰਿਥਵੀ ਸ਼ਾਹ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ-ਏ ਨੇ ਪਹਿਲੇ ਗੈਰ-ਅਧਿਕਾਰਤ ਵਨ ਡੇ ਵਿਚ ਨਿਊਜ਼ੀਲੈਂਡ-ਏ ਨੂੰ 5 ਵਿਕਟਾਂ ਨਾਲ ਹਰਾਇਆ। ਸ਼ਿਖਰ ਧਵਨ ਦੇ ਜ਼ਖਮੀ ਹੋਣ ਕਾਰਣ ਨਿਊਜ਼ੀਲੈਂਡ ਖਿਲਾਫ ਭਾਰਤ ਦੀ ਵਨ ਡੇ ਟੀਮ ਵਿਚ ਚੁਣੇ ਗਏ 20 ਸਾਲਾ ਸ਼ਾਹ ਨੇ 35 ਗੇਂਦਾਂ ਵਿਚ 48 ਦੌੜਾਂ ਬਣਾਈਆਂ। ਭਾਰਤੀ ਟੀ-20 ਟੀਮ ਵਿਚ ਧਵਨ ਦੀ ਜਗ੍ਹਾ ਆਏ ਵਿਕਟਕੀਪਰ ਸੰਜੂ ਸੈਮਸਨ ਨੇ 21 ਗੇਂਦਾਂ ਵਿਚ 39 ਦੌੜਾਂ ਬਣਾਈਆਂ। ਉਥੇ ਹੀ ਸੂਰਿਆ ਕੁਮਾਰ ਯਾਦਵ ਨੇ 19 ਗੇਂਦਾਂ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ। ਜਿੱਤ ਲਈ 231 ਦੌੜਾਂ ਦਾ ਟੀਚਾ ਭਾਰਤ ਨੇ 20 ਤੋਂ ਵੱਧ ਓਵਰ ਬਾਕੀ ਰਹਿੰਦੇ ਹਾਸਲ ਕਰ ਲਿਆ। ਭਾਰਤ-ਏ ਟੀਮ ਨੇ ਨਿਊਜ਼ੀਲੈਂਡ-ਏ ਨੂੰ 9 ਗੇਂਦਾਂ ਬਾਕੀ ਰਹਿੰਦਿਆਂ 230 ਦੌੜਾਂ 'ਤੇ ਆਊਟ ਕਰ ਦਿੱਤਾ। ਨਿਊਜ਼ੀਲੈਂਡ ਏ ਦੇ ਲਈ ਰਚਿਨ ਰਵਿੰਦਰ ਨੇ 58 ਗੇਂਦਾਂ 'ਚ 49 ਤੇ ਕਪਤਾਨ ਟਾਮ ਨੇ 55 ਗੇਂਦਾਂ 'ਤੇ 47 ਦੌੜਾਂ ਬਣਾਈਆਂ। ਭਾਰਤ ਏ ਦੀ ਸ਼ੁਰੂਆਤ ਤੇਜ ਰਹੀ ਜਦੋ ਸ਼ਾਹ ਤੇ ਮਯੰਕ ਅਗਰਵਾਲ ਨੇ ਆਪਣੇ ਅੰਦਾਜ਼ 'ਚ ਦੌੜਾਂ ਬਣਾਈਆਂ। ਦੂਜਾ ਅਤੇ ਤੀਜਾ ਮੈਚ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਖੇਡਿਆ ਜਾਵੇਗਾ।