ਭਾਰਤ ਏ ਨੇ ਮਹਿਲਾ ਹਾਕੀ ''ਚ ਫਰਾਂਸ ਏ ਨੂੰ 2-0 ਨਾਲ ਹਰਾਇਆ

Thursday, Feb 14, 2019 - 09:48 AM (IST)

ਭਾਰਤ ਏ ਨੇ ਮਹਿਲਾ ਹਾਕੀ ''ਚ ਫਰਾਂਸ ਏ ਨੂੰ 2-0 ਨਾਲ ਹਰਾਇਆ

ਲਖਨਊ— ਯੁਵਾ ਖਿਡਾਰੀਆਂ ਜੋਤੀ ਅਤੇ ਗਗਨਦੀਪ ਕੌਰ ਦੇ ਗੋਲ ਦੀ ਮਦਦ ਨਾਲ ਭਾਰਤ ਏ ਨੇ ਬੁੱਧਵਾਰ ਨੁੰ ਇੱਥੇ ਚੌਥੇ ਅਤੇ ਅੰਤਿਮ ਮੈਚ 'ਚ ਫਰਾਂਸ ਏ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਜੋਤੀ ਨੇ 26ਵੇਂ ਜਦਕਿ ਗਗਨਦੀਪ ਨੇ 32ਵੇਂ ਮਿੰਟ 'ਚ ਗੋਲ ਦਾਗੇ ਜਿਸ ਨਾਲ ਭਾਰਤ ਏ ਨੇ ਸੀਰੀਜ਼ 3-1 ਨਾਲ ਜਿੱਤੀ। ਭਾਰਤ ਏ ਨੇ ਪਹਿਲਾ ਮੈਚ 0-1 ਨਾਲ ਗੁਆਉਣ ਦੇ ਬਾਅਦ ਦੂਜੇ ਅਤੇ ਤੀਜੇ ਮੈਚ 'ਚ ਕ੍ਰਮਵਾਰ 3-2 ਅਤੇ 2-0 ਨਾਲ ਜਿੱਤ ਦਰਜ ਕੀਤੀ।


author

Tarsem Singh

Content Editor

Related News