AFC ਮਹਿਲਾ ਏਸ਼ੀਆ ਕੱਪ ਲਈ ਭਾਰਤ ਦੀ 23 ਮੈਂਬਰੀ ਟੀਮ ਦਾ ਐਲਾਨ

Wednesday, Jan 12, 2022 - 03:44 AM (IST)

AFC ਮਹਿਲਾ ਏਸ਼ੀਆ ਕੱਪ ਲਈ ਭਾਰਤ ਦੀ 23 ਮੈਂਬਰੀ ਟੀਮ ਦਾ ਐਲਾਨ

ਨਵੀਂ ਦਿੱਲੀ- ਮੇਜ਼ਬਾਨ ਭਾਰਤ ਨੇ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਲਈ ਆਪਣੀ 23 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਪਿਛਲੇ ਮਹੀਨੇ ਢਾਕਾ ਵਿਚ ਅੰਡਰ-19 ਸੈਫ ਚੈਂਪੀਅਨਸ਼ਿਪ ਵਿਚ ਉਪ ਜੇਤੂ ਰਹੀ ਟੀਮ ਦੀਆਂ ਚਾਰ ਮੈਂਬਰ ਸ਼ਾਮਲ ਹਨ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਕਪਤਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਤਜਰਬੇਕਾਰ ਆਸ਼ਾਲਤੀ ਦੇਵੀ ਨੂੰ ਕਮਾਨ ਸੌਂਪੇ ਜਾਣ ਦੀ ਸੰਭਾਵਨਾ ਹੈ। ਭਾਰਤ ਨੂੰ ਤਜਰਬੇਕਾਰ ਸਟ੍ਰਾਈਕਰ ਬਾਲਾ ਦੇਵੀ ਦੀ ਕਮੀ ਮਹਿਸੂਸ ਹੋਵੇਗੀ, ਜਿਹੜੀ ਏ. ਸੀ. ਐੱਲ. (ਏਂਟੀਰੀਅਰ ਕਰੂਸਿਏਟ ਲਿਗਾਮੇਂਟ) ਸਰਜਰੀ ਤੋਂ ਬਾਅਦ ਅਜੇ ਤੱਕ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੋਈ ਹੈ। ਭਾਰਤ 1980 ਤੋਂ ਬਾਅਦ ਉਪ ਮਹਾਦੀਪ ਦੇ ਸਭ ਤੋਂ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

PunjabKesari
ਏ. ਐੱਫ. ਸੀ. ਏਸ਼ੀਆ ਮਹਿਲਾ ਕੱਪ ਦੀ ਟਰਾਫੀ ਦੀ ਘੁੰਡਚੁਕਾਈ
ਆਗਾਮੀ ਏ. ਐੱਫ. ਸੀ. ਏਸ਼ੀਆਈ ਮਹਿਲਾ ਫੁੱਟਬਾਲ ਕੱਪ ਦੀ ਜੇਤੂ ਟੀਮ ਨੂੰ ਸਟਰਲਿੰਗ ਸਿਲਵਰ (ਚਾਂਦੀ) ਦੇ ਹਾਲਮਾਰਕ ਦੀ 5.5 ਕਿਲੋਗ੍ਰਾਮ ਦੀ ਚਮਕਦੀ ਟਰਾਫੀ ਪ੍ਰਦਾਨ ਕੀਤੀ ਜਾਵੇਗੀ। ਇਹ ਟੂਰਨਾਮੈਂਟ ਜਨਵਰੀ ਵਿਚ ਪੁਣੇ, ਮੁੰਬਈ ਤੇ ਨਵੀਂ ਮੁੰਬਈ ਵਿਚ ਖੇਡਿਆ ਜਾਵੇਗਾ। ਬਿਆਨ ਅਨੁਸਾਰ ਟਰਾਫੀ ਆਧੁਨਿਕ ਡਿਜ਼ਾਈਨ ਦੀ ਹੈ, ਜਿਸ ਵਿਚ ਕੁਝ ਅਜਿਹੇ ਤੱਤ ਮੁਕਾਬਲੇਬਾਜ਼ੀ ਦੇ ਲੰਬੇ ਇਤਿਹਾਸ ਦਾ ਸਨਮਾਨ ਕਰਦੇ ਹਨ। ਹੈਂਡਲ 6 ਮਜ਼ਬੂਤ ਚਾਂਦੀ ਦੀਆਂ ਡੰਡੀਆਂ ਨਾਲ ਬਣਾਇਆ ਗਿਆ ਹੈ, ਜਿਹੜਾ ਉਨਾਂ 6 ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਦਰਸਾਉਂਦਾ ਹੈ, ਜਿਹੜਾ 1975 ਵਿਚ ਪਹਿਲਾ ਟੂਰਨਾਮੈਂਟ ਵਿਚ ਖੇਡੀ ਸੀ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

PunjabKesari
ਭਾਰਤੀ ਟੀਮ-
ਗੋਲਕੀਪਰ-
ਅਦਿਤੀ ਚੌਹਾਨ, ਐੱਮ. ਲਿੰਬੋਇੰਗਾਮਬੀ ਦੇਵੀ, ਸੌਮਿਆ ਨਾਰਾਇਣਸਾਮੀ।
ਡਿਫੈਂਡਰ- ਡਾਲਿਮਾ ਛਿੱਬਰ, ਸਵੀਟੀ ਦੇਵੀ, ਰਿਤੂ ਰਾਣੀ, ਐੱਲ. ਆਸ਼ਾਲਤਾ ਦੇਵੀ, ਮਨੀਸ਼ਾ ਪੰਨਾ, ਹਮੇਸ਼ ਸ਼ਿਲਕੀ ਦੇਵੀ, ਸੰਜੂ ਯਾਦਵ।
ਮਿਡਫੀਲਡਰ- ਯੁਮਨਾਮ ਕਮਲਾ ਦੇਵੀ, ਅੰਜੂ ਤਮਾਂਗ, ਕਾਰਤਿਕਾ ਏ., ਐੱਨ. ਰਤਨਬਾਲਾ ਦੇਵੀ, ਨਾਓਰੇਮ ਪ੍ਰਿਯੰਕਾ ਦੇਵੀ, ਇੰਦੂਮਤੀ ਕਾਰਤੀਰੇਸ਼ਨ।
ਫਾਰਵਰਡ- ਮਨੀਸ਼ਾ ਕਲਿਆਣ, ਗ੍ਰੇਸ ਦਾਂਗਮੇਈ, ਪਿਆਰੀ ਸ਼ਾਸ਼ਾ, ਰੇਣੂ, ਸ੍ਰਮਿਤੀ ਕੁਮਾਰੀ, ਸੰਧਿਆ ਰੰਗਨਾਥਨ, ਐੱਮ. ਬਾਲਾਮੁਰੂਗਨ।
ਮੱਖ ਕੋਚ- ਥਾਮਸ ਡੇਨੇਰਬੀ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News