ਪੰਜ ਅਜਿਹੇ ਖਿਡਾਰੀ ਜੋ ਭਾਰਤ ਦੀ ਬੰਗਲਾਦੇਸ਼ ''ਤੇ ਸ਼ਾਨਦਾਰ ਜਿੱਤ ਦੇ ਰਹੇ ਹੀਰੋ

Friday, Nov 08, 2019 - 09:59 AM (IST)

ਪੰਜ ਅਜਿਹੇ ਖਿਡਾਰੀ ਜੋ ਭਾਰਤ ਦੀ ਬੰਗਲਾਦੇਸ਼ ''ਤੇ ਸ਼ਾਨਦਾਰ ਜਿੱਤ ਦੇ ਰਹੇ ਹੀਰੋ

ਸਪੋਰਟਸ ਡੈਸਕ— ਕਪਤਾਨ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਦਮ 'ਤੇ ਭਾਰਤ ਨੇ ਦੂਜੇ ਟੀ-20 ਮੁਕਾਬਲੇ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-1 ਦੀ ਬਰਾਬਰੀ ਕੀਤੀ। ਟਾਸ ਹਾਰਨ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ ਇਹ ਮੁਕਾਬਲਾ 15.4 ਓਵਰ 'ਚ ਹੀ ਦੋ ਵਿਕਟਾਂ ਗੁਆ ਕੇ ਜਿੱਤ ਲਿਆ। ਅਜਿਹੇ 'ਚ ਆਓ ਜਾਣਦੇ ਹਾਂ ਭਾਰਤ ਦੀ ਜਿੱਤ ਦੇ 5 ਪ੍ਰਮੁੱਖ ਖਿਡਾਰੀਆਂ ਦੀ ਪਾਰੀ ਬਾਰੇ-

1. ਰੋਹਿਤ ਸ਼ਰਮਾ
PunjabKesari
ਪਹਿਲੇ ਟੀ-20 'ਚ ਸਿਰਫ ਅੱਠ ਦੌੜਾਂ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਦੂਜੇ ਮੈਚ 'ਚ ਚੌਕੇ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਰੋਹਿਤ ਸ਼ਰਮਾ ਨੇ 43 ਗੇਂਦਾਂ 'ਚ 6 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 23 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

2. ਸ਼ਿਖਰ ਧਵਨ
PunjabKesari
ਬੰਗਲਾਦੇਸ਼ ਦੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਹਾਂ ਬੱਲੇਬਾਜ਼ਾਂ ਨੇ ਟੀਮ ਇੰਡੀਆ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ। ਪਰ 10.5 ਓਵਰ 'ਚ ਭਾਰਤ ਨੂੰ ਸ਼ਿਖਰ ਧਵਨ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਉਹ 27 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਆਊਟ ਹੋਏ।

3. ਯੁਜਵੇਂਦਰ ਚਾਹਲ
PunjabKesari
ਇਸ ਮੈਚ 'ਚ ਯੁਜਵੇਂਦਰ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਚਾਹਲ ਨੇ ਚਾਰ ਓਵਰਾਂ 'ਚ 28 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 2 ਵਿਕਟ ਝਟਕੇ। ਇਸ ਦੌਰਾਨ ਉਨ੍ਹਾਂ ਨੇ ਸੌਮਿਆ ਸਰਕਾਰ ਅਤੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੂੰ ਪਲੇਵੀਅਨ ਭੇਜਿਆ।

4. ਸ਼੍ਰੇਅਸ ਅਈਅਰ
PunjabKesari
ਸ਼ਿਖਰ ਧਵਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਆਊਟ ਹੋ ਜਾਣ ਦੇ ਬਾਅਦ ਅਈਅਰ ਨੇ ਕੇ. ਐੱਲ. ਰਾਹੁਲ ਦੇ ਨਾਲ ਮਿਲ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਅਈਅਰ ਨੇ 13 ਗੇਂਦਾਂ 'ਚ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 24 ਦੌੜਾਂ ਦੀ ਅਜੇਤੂ ਪਾਰੀ ਖੇਡੀ।

5. ਦੀਪਕ ਚਾਹਰ
PunjabKesari
ਇਸ ਮੁਕਾਬਲੇ 'ਚ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਅਹਿਮ ਵਿਕਟ ਲਿਆ। ਉਨ੍ਹਾਂ ਨੇ ਬੰਗਲਾਦੇਸ਼ ਦੇ ਕਪਤਾਨ ਮਹਿਮੁਦੁੱਲ੍ਹਾ ਨੂੰ ਸ਼ਿਵਮ ਦੁਬੇ ਦੇ ਹੱਥੋਂ ਕੈਚ ਆਊਟ ਕਰਾਇਆ। ਮਹਿਮੁਦੁੱਲ੍ਹਾ ਨੇ 21 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 30 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।


author

Tarsem Singh

Content Editor

Related News