ਮੋਰੱਕੋ ਵਿਰੁੱਧ ਡੇਵਿਸ ਕੱਪ ’ਚ ਭਾਰਤ ਦਾ ਪਲੜਾ ਭਾਰੀ, ਬੋਪੰਨਾ ਦੀ ਹੋਵੇਗੀ ਵਿਦਾਈ

09/16/2023 2:19:46 PM

ਲਖਨਊ– ਮੋਰੱਕੋ ਵਿਰੁੱਧ ਡੇਵਿਸ ਕੱਪ ਵਿਸ਼ਵ ਗਰੁੱਪ-2 ਦਾ ਮੁਕਾਬਲਾ ਭਾਰਤ ਲਈ ਮੁਸ਼ਕਿਲ ਨਹੀਂ ਹੋਵੇਗਾ ਪਰ ਇਹ ਖਾਸ ਇਸ ਲਈ ਹੈ ਕਿਉਂਕਿ ਤਕਰੀਬਨ 21 ਸਾਲ ਬਾਅਦ ਰੋਹਨ ਬੋਪੰਨਾ ਦੇ ਡੇਵਿਸ ਕੱਪ ਕਰੀਅਰ ’ਤੇ ਰੋਕ ਲੱਗਣ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਏ. ਟੀ. ਪੀ. ਸਰਕਟ ’ਤੇ ਵੱਡੇ ਖਿਡਾਰੀਆਂ ਨੂੰ ਚੁਣੌਤੀ ਦੇਣ ਵਾਲੇ ਸਿੰਗਲਜ਼ ਖਿਡਾਰੀਆਂ ਦੀ ਘਾਟ ਹੈ ਤੇ ਜਿੱਤੇ ਜਾ ਸਕਣ ਵਾਲੇ ਮੈਚਾਂ ਵਿਚ ਮਿਲੀ ਹਾਰ ਨਾਲ ਭਾਰਤੀ ਡੇਵਿਸ ਕੱਪ ਟੀਮ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਿਤ ਹੋਇਆ ਹੈ। ਫਰਵਰੀ ਵਿਚ ਟੀਮ ਵਿਸ਼ਵ ਗਰੁੱਪ-2 ਵਿਚ ਖਿਸਕ ਗਈ ਹੈ ਜਿਹੜਾ ਅਜੇ ਤਕ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ : Asia Cup 2023: ਗਿੱਲ ਦਾ ਸੈਂਕੜਾ ਗਿਆ ਬੇਕਾਰ, ਬੰਗਲਾਦੇਸ਼ ਤੋਂ ਹਾਰੀ ਭਾਰਤੀ ਟੀਮ

ਨਵਾਂ ਸਵਰੂਪ 2019 ਵਿਚ ਲਾਂਚ ਹੋਣ ਤੋਂ ਬਾਅਦ ਤੋਂ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ ਇਸ ਪੱਧਰ ’ਤੇ ਡਿੱਗੀ ਹੈ। ਭਾਰਤ ਪਿਛਲੀ ਵਾਰ ਮਾਰਚ ਵਿਚ ਡੇਵਿਸ ਕੱਪ ਮੁਕਾਬਲੇ ਵਿਚ ਡੈੱਨਮਾਰਕ ਤੋਂ 2-3 ਨਾਲ ਹਾਰ ਗਿਆ ਸੀ। ਇਸ ਸੈਸ਼ਨ ਵਿਚ ਭਾਰਤੀ ਟੈਨਿਸ ਨੇ ਕੋਈ ਯਾਦਗਾਰ ਪਲ ਨਹੀਂ ਦੇਖਿਆ ਪਰ ਪਿਛਲੇ ਹਫਤੇ ਬੋਪੰਨਾ ਅਮਰੀਕੀ ਓਪਨ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਪਹੁੰਚਿਆ। ਯੂਕੀ ਭਾਂਬਰੀ ਨੇ ਸਿੰਗਲਜ਼ ਖੇਡਣਾ ਛੱਡ ਦਿੱਤਾ ਹੈ ਜਦਕਿ ਰਾਜਕੁਮਾਰ ਰਾਮਨਾਥਨ ਟਾਪ-550 ਵਿਚੋਂ ਵੀ ਬਾਹਰ ਹੋ ਗਿਆ ਹੈ। ਇਸ ਸੈਸ਼ਨ ਵਿਚ ਵੱਖ-ਵੱਖ ਟੂਰਨਾਮੈਂਟਾਂ ਵਿਚ ਰਾਮਨਾਥਨ 17 ਵਾਰ ਪਹਿਲੇ ਦੌਰ ਵਿਚੋਂ ਬਾਹਰ ਹੋ ਗਿਆ। 

ਇਹ ਵੀ ਪੜ੍ਹੋ : ਫਾਈਨਲ ਤੋਂ ਪਹਿਲਾ ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਬਾਹਰ ਹੋ ਸਕਦੇ ਹਨ ਅਕਸ਼ਰ ਪਟੇਲ

ਇਹ ਹੀ ਵਜ੍ਹਾ ਹੈ ਕਿ ਕਪਤਾਨ ਰੋਹਿਤ ਰਾਜਪਾਲ ਨੇ ਉਸ ਨੂੰ ਟੀਮ ਵਿਚ ਨਹੀਂ ਲਿਆ ਹਾਲਾਂਕਿ ਉਹ ਅਭਿਆਸ ਵਿਚ ਮਦਦ ਲਈ ਟੀਮ ਦਾ ਹਿੱਸਾ ਹੈ। ਬੋਪੰਨਾ 43 ਸਾਲ ਦੀ ਉਮਰ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸਦੀਆਂ ਸ਼ਾਟਾਂ ਵਿਚ ਅਜੇ ਵੀ ਧਾਰ ਹੈ ਤੇ ਉਹ ਜ਼ਬਰਦਸਤ ਵਿਨਰ ਲਾ ਰਿਹਾ ਹੈ। ਉਸਦੀ ਇੱਛਾ ਨੂੰ ਦੇਖਦੇ ਹੋਏ ਵਿਦਾਈ ਮੈਚ ਉਸਦੇ ਸ਼ਹਿਰ ਬੈਂਗਲੁਰੂ ਵਿਚ ਖੇਡਿਆ ਜਾਂਦਾ ਤਾਂ ਬਿਹਤਰ ਰਹਿੰਦਾ। ਲਖਨਊ ਵਿਚ ਸਟੇਡੀਅਮ ਦੀ ਦਰਸ਼ਕ ਸਮਰੱਥਾ 1300 ਹੈ ਪਰ ਬੈਂਗਲੁਰੂ ਵਿਚ 6500 ਦਰਸ਼ਕ ਬੈਠ ਸਕਦੇ ਹਨ। ਸਾਲ 2002 ਵਿਚ ਡੈਬਿਊ ਤੋਂ ਬਾਅਦ ਤੋਂ ਹੁਣ ਤਕ ਖੇਡੇ ਗਏ 32 ਮੈਚਾਂ ਵਿਚੋਂ ਬੋਪੰਨਾ ਨੇ 22 ਜਿੱਤੇ ਹਨ, ਜਿਨ੍ਹਾਂ ਵਿਚ 10 ਸਿੰਗਲਜ਼ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News