ਭਾਰਤ ਦੇ ਦਿੱਗਜ ਸਪਿਨਰ ਦਾ ਦੇਹਾਂਤ, 157 ਮੈਚਾਂ ''ਚ ਹਾਸਲ ਕਰ ਚੁੱਕੇ ਸਨ 750 ਵਿਕਟਾਂ
Sunday, Jun 21, 2020 - 10:38 PM (IST)
ਨਵੀਂ ਦਿੱਲੀ- ਫਸਟ ਕਲਾਸ ਕ੍ਰਿਕਟ 'ਚ ਆਪਣੇ ਜਮਾਨੇ ਦੇ ਦਿੱਗਜ ਸਪਿਨਰ ਰਾਜਿੰਦਰ ਗੋਇਲ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੇ ਬੇਟੇ ਨਿਤਿਨ ਗੋਇਲ ਹਨ, ਜੋ ਖੁਦ ਫਸਟ ਕਲਾਸ ਕ੍ਰਿਕਟਰ ਰਹੇ ਹਨ ਤੇ ਘਰੇਲੂ ਮੈਚਾਂ ਦੇ ਮੈਚ ਰੇਫਰੀ ਹਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਮਹਿੰਦਰਾ ਨੇ ਦੁੱਖ ਜ਼ਾਹਿਰ ਕੀਤਾ ਹੈ।
ਗੋਇਲ ਨੇ ਹਰਿਆਣਾ ਤੇ ਉੱਤਰ ਖੇਤਰ ਵਲੋਂ ਫਸਟ ਕਲਾਸ ਕ੍ਰਿਕਟ 'ਚ 157 ਮੈਚਾਂ 'ਚ 750 ਵਿਕਟਾਂ ਹਾਸਲ ਕੀਤੀਆਂ। ਉਹ ਬੇਦੀ ਸੀ ਜਿਨ੍ਹਾਂ ਨੇ ਉਸ ਨੂੰ ਬੀ. ਸੀ. ਸੀ. ਆਈ. ਪੁਰਸਕਾਰ ਸਮਾਰੋਹ 'ਚ ਸੀ. ਕੇ. ਨਾਇਡੂ ਆਫਟਰ ਲਾਈਫ ਉਪਲੱਬਧੀ ਸਨਮਾਨ ਸੌਂਪਿਆ ਸੀ। ਉਹ 44 ਸਾਲ ਤੱਕ ਫਸਟ ਕਲਾਸ ਕ੍ਰਿਕਟ ਖੇਡਦੇ ਰਹੇ। ਸੁਨੀਲ ਗਾਵਸਕਰ ਨੇ ਆਪਣੀ ਕਿਤਾਬ 'ਆਈਡਲਸ' 'ਚ ਜਿਨ੍ਹਾਂ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਸੀ, ਉਸ 'ਚ ਗੋਇਲ ਵੀ ਸ਼ਾਮਲ ਸਨ।