ਭਾਰਤ ਦੇ ਟੇਬਲ ਟੈਨਿਸ ਖਿਡਾਰੀਆਂ ਨੇ ਥਾਈਲੈਂਡ ਓਪਨ ''ਚ ਜਿੱਤੇ 4 ਕਾਂਸੀ ਤਮਗੇ
Monday, May 20, 2019 - 05:21 PM (IST)

ਨਵੀਂ ਦਿੱਲੀ : ਟੇਬਲ ਟੈਨਿਸ ਖਿਡਾਰੀਆਂ ਨੇ ਐੱਸ. ਈ. ਟੀ. ਥਾਈਲੈਂਡ ਜੂਨੀਅਰ ਐਂਡ ਕੈਡੇਟ ਓਪਨ ਵਿਚ ਚਮਕ ਬਿਖੇਰਦਿਆਂ 4 ਕਾਂਸੀ ਤਮਗੇ ਆਪਣੇ ਨਾਂ ਕੀਤੇ। ਓਸਿਕ ਘੋਸ਼ ਅਤੇ ਆਸ਼ੀਸ਼ ਜੈਨ (ਹੋਪ ਬੁਆਏਜ਼ ਸਿੰਗਲਜ਼), ਸਿਆਨੀ ਪਾਂਡਾ (ਹੋਪ ਗਰਲਜ਼ ਸਿੰਗਲਜ਼) ਅਤੇ ਜੂਨੀਅਰ ਬੁਆਏਜ਼ ਟੀਮ (ਮਨੀਸ਼ ਸ਼ਾਹ, ਰੀਗਨ ਅਲਬੁਕਵੇਕਰ ਅਤੇ ਦੀਪਿਤ ਪਾਟਿਲ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਓਸਿਕ ਨੇ ਹਾਂਗਕਾਂਗ ਦੇ ਹੁਨਰਮੰਦ ਖਿਡਾਰੀ ਮਾਸਾ ਹਿਕੋ ਨੂੰ ਕੁਆਰਟਰ ਫਾਈਨਲ ਵਿਚ 3-1 ਨਾਲ ਹਰਾਇਆ। ਹਾਲਾਂਕਿ ਉਹ ਸੈਮੀਫਾਈਨਲ ਵਿਚ ਆਪਣੇ ਪ੍ਰਦਰਸ਼ਨ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਸਿੰਗਾਪੁਰ ਦੇ ਤਾਨ ਨਿਕੋਲਸ ਦੇ ਹੱਥੋਂ 1-3 ਨਾਲ ਹਾਰ ਗਏ। ਉਹ ਵੀ ਕਾਂਸੀ ਲੈ ਕੇ ਵਤਨ ਪਰਤਣਗੇ।
ਲੜਕਿਆਂ ਦੀ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਵੀ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ। ਸਿਆਨੀ ਨੇ ਕੁਆਰਟਰ ਫਾਈਨਲ ਵਿਚ ਮਾਲਦੀਵ ਦੀ ਫਾਤਿਮਾ ਧੀਮਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਕਦਮ ਰੱਖਿਆ ਪਰ ਉਹ ਹਾਂਗਕਾਂਗ ਦੀ ਸੈਮ ਲਾ ਹੱਥੋਂ 0-3 ਨਾਲ ਹਾਰ ਗਈ। ਭਾਰਤ ਦੀ ਨੰਬਰ-1 ਟੀਮ ਮਾਨੁਸ਼, ਰੀਗਨ ਅਤੇ ਦੀਪਿਤ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ। ਉਸ ਨੇ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਟੀਮ ਨੂੰ 3-1 ਨਾਲ ਹਰਾਇਆ ਪਰ ਉਹ ਸੈਮੀਫਾਈਨਲ ਵਿਚ ਸਿੰਗਾਪੁਰ ਦੇ ਤਾਨ ਨਿਕੋਲਸ ਹੱਥੋਂ ਹਾਰ ਗਏ ਅਤੇ ਇਸ ਤਰ੍ਹਾਂ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਆਸ਼ੀਸ਼ ਵੀ ਥਾਈਲੈਂਡ ਦੇ ਵੋਰਾਸੇਟ ਬੀ 'ਤੇ 3-0 ਦੀ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਪਹੁੰਚਣ 'ਚ ਸਫਲ ਰਹੇ ਪਰ ਉਹ ਸਿੰਗਾਪੁਰ ਦੇ ਲੇ ਇਲੀਵਰਥ ਹੱਥੋਂ 1-3 ਨਾਲ ਹਾਰ ਗਏ। ਉਹ ਵੀ ਕਾਂਸੀ ਲੈ ਕੇ ਵਤਨ ਪਰਤਣਗੇ। ਸਿਆਨੀ ਨੇ ਕੁਆਰਟਰ ਫਾਈਨਲ ਵਿਚ ਮਾਲਦੀਵ ਦੀ ਫਾਤਿਮਾ ਧੀਮਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਕਦਮ ਰੱਖਿਆ ਪਰ ਉਹ ਵੀ ਹਾਂਗਕਾਂਗ ਦੀ ਸੈਮ ਲਾ ਹੱਥੋਂ 0-3 ਨਾਲ ਹਾਰ ਗਈ। ਭਾਰਤ ਦੀ ਨੰਬਰ-1 ਟੀਮ ਮਾਨੁਸ਼, ਰੀਗਨ ਅਤੇ ਦੀਪਤ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ। ਉਸਨੇ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਟੀਮ ਨੂੰ 3-1 ਨਾਲ ਹਰਾਇਆ ਪਰ ਸੈਮੀਫਾਈਨਲ ਵਿਚ ਸਿੰਗਾਪੁਰ ਦੀ ਟੀਮ ਹੱਥੋਂ 0-3 ਨਾਲ ਹਾਰ ਗਈ।