ਬ੍ਰਿਜ ਓਲੰਪੀਆਡ ''ਚ ਭਾਰਤ ਦੀ ਸੀਨੀਅਰ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ
Monday, Nov 04, 2024 - 02:54 PM (IST)

ਬਿਊਨਸ ਆਇਰਸ, (ਭਾਸ਼ਾ) ਆਪਣੇ ਪਿਛਲੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤ ਦੀ ਸੀਨੀਅਰ ਟੀਮ ਨੇ 16ਵੇਂ ਵਿਸ਼ਵ ਬ੍ਰਿਜ ਓਲੰਪੀਆਡ ਦੇ ਫਾਈਨਲ 'ਚ ਅਮਰੀਕਾ ਤੋਂ 165-258 ਨਾਲ ਹਾਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ |ਭਾਰਤੀ ਟੀਮ ਵਿੱਚ ਕਮਲ ਮੁਖਰਜੀ, ਵਿਭਾਸ ਟੋਡੀ, ਬਾਦਲ ਦਾਸ, ਪ੍ਰਣਬ ਬਰਧਨ, ਅਰੁਣ ਬਾਪਟ, ਰਵੀ ਗੋਇਨਕਾ ਅਤੇ ਗੈਰ-ਖੇਡਣ ਵਾਲੇ ਕਪਤਾਨ ਗਿਰੀਸ਼ ਬਿਜੂਰ ਸ਼ਾਮਲ ਸਨ। ਭਾਰਤੀ ਟੀਮ ਨੇ ਸ਼ੁਰੂਆਤ 'ਚ 96 ਬੋਰਡ ਦੇ ਫਾਈਨਲ 'ਚ ਅਮਰੀਕੀ ਟੀਮ ਨੂੰ ਸਖਤ ਚੁਣੌਤੀ ਪੇਸ਼ ਕੀਤੀ। ਹਾਲਾਂਕਿ ਦੋ ਦਿਨ ਤੱਕ ਚੱਲੇ ਫਾਈਨਲ ਵਿੱਚ ਅਮਰੀਕੀ ਟੀਮ ਨੇ ਅੰਤ ਤੱਕ ਆਪਣੀ ਲੈਅ ਬਣਾਈ ਰੱਖੀ। ਇਸੇ ਦੌਰਾਨ ਇਸੇ ਮੁਕਾਬਲੇ ਦੇ ਨਾਲ ਖੇਡੇ ਗਏ ਡਬਲਜ਼ ਮੁਕਾਬਲੇ ਵਿੱਚ ਸੰਜੀਤ ਡੇਅ ਅਤੇ ਬਿਨੋਦ ਸੌ ਦੀ ਨੌਜਵਾਨ ਭਾਰਤੀ ਜੋੜੀ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ।