ਭਾਰਤ ਦਾ ਪੀ. ਹਰਿਕ੍ਰਿਸ਼ਣਾ ਵਿਸ਼ਵ ਦੇ ਚੋਟੀ ਦੇ ਖਿਡਾਰੀਅਾਂ ਨਾਲ ਖੇਡੇਗਾ
Thursday, Jun 18, 2020 - 11:43 AM (IST)

ਨਾਰਵੇ (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਨੇ 1 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦੇ ਮੈਗਨਸ ਕਾਰਲਨਸ ਅਾਨਲਾਈਨ ਸ਼ਤਰੰਜ ਟੂਰ ਵਿਚ ਤੀਜੇ ਟੂਰਨਾਮੈਂਟ ਦਾ ਅੈਲਾਨ ਕਰ ਦਿੱਤਾ ਹੈ ਤੇ ਭਾਰਤ ਲਈ ਚੰਗੀ ਗੱਲ ਇਹ ਹੈ ਕਿ ਇਸ ਵਿਚ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਵੀ ਨਜ਼ਰ ਅਾਵੇਗਾ। ਵਿਸ਼ਵ ਦੇ 12 ਖਿਡਾਰੀਅਾਂ ਿਵਚਾਲੇ 1,50,000 ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਵਿਚ ਦੁਨੀਅਾ ਦੇ ਚੋਟੀ ਦੇ 6 ਖਿਡਾਰੀ ਨਜ਼ਰ ਅਾਉਣਗੇ। ਪ੍ਰਤੀਯੋਗਿਤਾ ਸ਼ਨੀਵਾਰ 20 ਜੂਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਪਹਿਲਾਂ ਲੀਗ ਗੇੜ ਤੇ ਫਿਰ ਪਲੇਅ ਅਾਫ ਦੇ ਮੁਕਾਬਲੇ ਖੇਡੇ ਜਾਣਗੇ। 20 ਤੋਂ 23 ਜੂਨ ਤਕ ਲੀਗ ਗੇੜ ਹੋਵੇਗਾ, ਫਿਰ 25 ਤੋਂ 29 ਤਕ ਕੁਅਾਰਟਰ ਫਾਈਨਲ, 30 ਜੂਨ ਤੋਂ 2 ਜੁਲਾਈ ਤਕ ਸੈਮੀਫਾਈਨਲ ਤੇ 3 ਜੁਲਾਈ ਤੋਂ 5 ਜੁਲਾਈ ਤਕ ਫਾਈਨਲ ਖੇਡਿਅਾ ਜਾਵੇਗਾ।
ਪ੍ਰਤੀਯੋਗਿਤਾ ਦੇ ਖਿਡਾਰੀ ਇਸ ਤਰ੍ਹਾਂ ਹਨ-ਨਾਰਵੇ ਦਾ ਮੈਗਨਸ ਕਾਰਲਸਨ, ਅਮਰੀਕਾ ਦਾ ਫਬਿਅਾਨੋ ਕਰੂਅਾਨਾ, ਹਿਕਾਰੂ ਨਾਕਾਮੁਰਾ, ਚੀਨ ਦਾ ਡਿੰਗ ਲੀਰੇਨ, ਰੂਸ ਦਾ ਇਯਾਨ ਨੈਪੋਮਨਿਅਾਚੀ, ਅਲੈਂਗਜ਼ੈਂਡਰ ਗ੍ਰੀਸਚੁਕ, ਅਰਟਮਿਵ ਬਲਾਦਿਸਲਾਵ, ਫਰਾਂਸ ਦਾ ਮੈਕਿਸਮ ਲਾਗ੍ਰੇਵ, ਅਜਰਬੇਜਾਨ ਦਾ ਤੈਮੂਰ ਰਦਜਾਬੋਵ, ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਭਾਰਤ ਦਾ ਪੇਂਟਾਲਾ ਹਰਿਕ੍ਰਸ਼ਿਣਾ ।