ਭਾਰਤ ਦੀ ਨਵੀਂ ਉੱਭਰਦੀ ਮਹਿਲਾ ਹਾਕੀ ਖਿਡਾਰਨ ਮੁਮਤਾਜ ਖਾਨ

Saturday, Dec 30, 2023 - 12:29 PM (IST)

ਲਖਨਊ- ਮੁਮਤਾਜ ਖਾਨ ਭਾਰਤੀ ਮਹਿਲਾ ਹਾਕੀ ਦੀ ਇਕ ਉੱਭਰਦੀ ਹੋਈ ਖਿਡਾਰਨ ਹੈ। ਇਹ ਖਬਰ ਉਨ੍ਹਾਂ ਮਿਥਕਾਂ ਨੂੰ ਤੋੜਦੀ ਹੈ ਜਿਹੜੀਆਂ ਇਹ ਕਹਿੰਦੀਆਂ ਹਨ ਕਿ ਭਾਰਤ ਵਿਚ ਮੁਸਲਿਮ ਪ੍ਰਤਿਭਾ ਨੂੰ ਜਾਣ-ਬੁੱਝ ਕੇ ਦਬਾਇਆ ਜਾਂਦਾ ਹੈ, ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਸਬਕ ਹੈ ਜਿਹੜੇ ਮੁਸਲਿਮ ਲੜਕੀਆਂ ਨੂੰ ਸਿਰਫ ਘਰੇਲੂ ਕੰਮਕਾਜ ਵਾਲੀਆਂ ਦੱਸਦੇ ਆਏ ਹਨ।
19 ਸਾਲਾ ਮੁਮਤਾਜ ਕੌਮਾਂਤਰੀ ਪੱਧਰ ’ਤੇ ਤਕਰੀਬਨ 40 ਮੈਚ ਖੇਡ ਚੁੱਕੀ ਹੈ। ਮੁਮਤਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਟੀਮ ਨਾਲ ਅੰਡਰ-18 ਏਸ਼ੀਆ ਕੱਪ ਰਾਹੀਂ ਕੀਤੀ ਸੀ, ਜਿੱਥੇ ਟੀਮ ਨੇ ਕਾਂਸੀ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਅੰਡਰ-18 ਯੂਥ ਓਲੰਪਿਕ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਇਆ ਤੇ ਭਾਰਤੀ ਟੀਮ ਚਾਂਦੀ ਤਮਗਾ ਜਿੱਤਣ ਵਿਚ ਕਾਮਯਾਬ ਰਹੀ। ਹਾਲਾਂਕਿ ਮੁਮਤਾਜ ਦਾ ਸੁਪਨਾ ਓਲੰਪਿਕ ਵਿਚ ਭਾਰਤ ਲਈ ਤਮਗਾ ਜਿੱਤਣਾ ਹੈ।

ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਨਵਾਬਾਂ ਦੇ ਸ਼ਹਿਰ ਲਖਨਊ ਦੀ ਰਹਿਣ ਵਾਲੀ ਮੁਮਤਾਜ ਇਕ ਬੇਹੱਦ ਹੀ ਸਾਧਾਰਨ ਪਰਿਵਾਰ ਤੋਂ ਆਉਂਦੀ ਹੈ। ਉਸਦੇ ਪਿਤਾ ਹਫੀਜ਼ ਖਾਨ ਸਬਜ਼ੀ ਦੀ ਦੁਕਾਨ ਚਲਾਉਂਦੇ ਹਨ, ਜਿਸ ਵਿਚ ਉਸਦੀ ਪਤਨੀ ਕੈਸਰ ਵੀ ਉਸਦੀ ਮਦਦ ਕਰਦੀ ਹੈ। 8 ਲੋਕਾਂ ਦੇ ਵੱਡੇ ਪਰਿਵਾਰ ਦੇ ਪਾਲਣ-ਪੋਸ਼ਣ ਸਬੰਧੀ ਉਸਦੇ ਪਿਤਾ ਬਹੁਤ ਹੀ ਮੁਸ਼ਕਿਲ ਨਾਲ 300 ਰੁਪਏ ਪ੍ਰਤੀ ਦਿਨ ਹੀ ਕਮਾ ਪਾਉਂਦੇ ਹਨ। ਉਸਦੇ ਪਰਿਵਾਰ ਵਿਚ ਮੁਮਤਾਜ ਤੋਂ ਇਲਾਵਾ ਉਸਦੀਆਂ 5 ਭੈਣਾਂ ਤੇ ਇਕ ਛੋਟਾ ਭਰਾ ਹੈ। ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਮੁਮਤਾਜ ਸਿਰਫ 12ਵੀਂ ਤਕ ਹੀ ਪੜ੍ਹਾਈ ਕਰ ਸਕੀ ਤੇ ਉਸ ਤੋਂ ਬਾਅਦ ਉਸਦੀ ਹਾਕੀ ਲਈ ਚੋਣ ਹੋ ਗਈ। ਹਾਲਾਂਕਿ ਪੋਟਚੇਫਸਟੂਮ ਤਕ ਦਾ ਇਹ ਸਫਰ ਮੁਮਤਾਜ ਲਈ ਕਦੇ ਆਸਾਨ ਨਹੀਂ ਰਿਹਾ।

ਇਹ ਵੀ ਪੜ੍ਹੋ-  ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਮੁਮਤਾਜ ਦੀ ਮਾਂ ਕੈਸਰ ਜਿੱਥੇ ਸ਼ੁਰੂ ਵਿਚ ਮੁਮਤਾਜ ਦੇ ਖੇਡਣ ਨੂੰ ਲੈ ਕੇ ਖਿਲਾਫ ਸੀ ਪਰ ਹੁਣ ਉਹ ਕਹਿੰਦੀ ਹੈ ਕਿ ਮੈਨੂੰ ਬਹੁਤ ਮਾਣ ਹੁੰਦਾ ਹੈ ਕਿ ਮੇਰੀ ਬੇਟੀ ਦੇਸ਼ ਲਈ ਖੇਡ ਰਹੀ ਹੈ। ਅਸੀਂ ਉਸਦੀ ਵਜ੍ਹਾ ਨਾਲ ਬਹੁਤ ਹੀ ਸਨਮਾਨ ਮਿਲ ਰਿਹਾ ਹੈ। ਲੋਕ ਅਕਸਰ ਮੈਨੂੰ 5 ਬੇਟੀਆਂ ਹੋਣ ਦਾ ਤਾਅਨਾ ਮਾਰਿਆ ਕਰਦੇ ਸਨ ਪਰ ਅੱਜ ਮੇਰੀ ਬੇਟੀ ਨੇ ਹੀ ਮੈਨੂੰ ਸਨਮਾਨਿਤ ਕੀਤਾ। ਉਹ ਮੁਮਤਾਜ ਨੂੰ 100 ਬੇਟਿਆਂ ਦੇ ਬਰਾਬਰ ਮੰਨਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News