ਜਿਬ੍ਰਾਲਟਰ ਸ਼ਤਰੰਜ ''ਚ ਟਾਪ ਸੀਡ ਮਮੇਘਾਰੋਵ ਨਾਲ ਟਕਰਾਏਗਾ ਭਾਰਤ ਦਾ ਨੰਨ੍ਹਾ ਰਾਹਿਲ ਮਲਿਕ

01/22/2020 1:02:32 AM

ਜਿਬ੍ਰਾਲਟਰ (ਇੰਗਲੈਂਡ) (ਨਿਕਲੇਸ਼ ਜੈਨ)— ਵਿਸ਼ਵ ਦੇ ਸਭ ਤੋਂ ਵੱਕਾਰੀ ਟੂਰਨਾਮੈਂਟਾਂ 'ਚੋਂ ਇਕ 18ਵੇਂ ਜਿਬ੍ਰਾਲਟਰ ਮਾਸਟਰ ਦੇ ਪਹਿਲੇ ਰਾਊਂਡ ਦੇ ਮੁਕਾਬਲੇ ਐਲਾਨ ਹੋ ਗਏ ਹਨ। ਪਹਿਲੇ ਹੀ ਟੇਬਲ 'ਤੇ ਵਿਸ਼ਵ ਨੰਬਰ-8 ਤੇ ਟਾਪ ਸੀਡ ਅਜ਼ਰਬੇਜਾਨ ਦਾ ਸ਼ਖਰਿਆਰ ਮਮੇਘਾਰੋਵ ਦਾ ਸਾਹਮਣਾ ਭਾਰਤ ਦੇ 11 ਸਾਲਾ ਰਾਹਿਲ ਮਲਿਕ ਕਰੇਗਾ ਤੇ ਚੌਥੇ ਟੇਬਲ 'ਤੇ ਨੌਜਵਾਨ ਇੰਟਰਨੈਸ਼ਨਲ ਮਾਸਟਰਸ ਸੰਕਲਪ ਗੁਪਤਾ ਦੇ ਸਾਹਮਣੇ ਹੋਵੇਗਾ ਸਾਬਕਾ ਵਿਸ਼ਵ ਚੈਂਪੀਅਨ ਧਾਕੜ ਬੁਲਗਾਰੀਆ ਦਾ ਵੇਸੇਲੀਨ ਟੋਪਾਲੋਵ। ਇਕ ਹੋਰ ਮਹੱਤਵਪੂਰਨ ਮੁਕਾਬਲੇ ਵਿਚ ਭਾਰਤ ਦੀ 4 ਵਾਰ ਦੀ ਰਾਸ਼ਟਰੀ ਚੈਂਪੀਅਨ ਪਦਮਿਨੀ ਰਾਊਤ ਸਾਹਮਣੇ ਰੂਸੀ ਪ੍ਰਤਿਭਾ ਆਂਦ੍ਰੇ ਐਸੀਪੇਂਕੋਂ ਹੋਵੇਗਾ। ਪ੍ਰਤੀਯੋਗਿਤਾ ਦਾ ਪੱਧਰ ਕਿੰਨਾ ਮੁਸ਼ਕਿਲ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 55 ਦੇਸ਼ਾਂ ਦੇ 248 ਖਿਡਾਰੀਆਂ 'ਚ 85 ਗ੍ਰੈਂਡਮਾਸਟਰ, 61 ਇੰਟਰਨੈਸ਼ਨਲ ਮਾਸਟਰ ਤੇ ਕੁਲ ਮਿਲਾ ਕੇ 211 ਟਾਈਟਲ ਹੋਲਡਰ ਖਿਡਾਰੀ ਹਨ। 21 ਤੋਂ 30 ਜਨਵਰੀ ਦੌਰਾਨ ਕੁਲ 10 ਰਾਊਂਡ ਸਵਿਸ ਲੀਗ ਦੇ ਆਧਾਰ 'ਤੇ ਖੇਡੇ ਜਾਣਗੇ।
ਹਰਸ਼ਵਰਧਨ ਦਾ ਵਧੀਆ ਪ੍ਰਦਰਸ਼ਨ ਜਾਰੀ, ਚੇਨਈ ਓਪਨ 'ਚ ਸਾਂਝੀ ਬੜ੍ਹਤ 'ਤੇ
ਚੇਨਈ-ਚੇਨਈ ਦੇ ਸਕੂਲੀ ਵਿਦਿਆਰਥੀ ਜੀ. ਬੀ. ਹਰਸ਼ਵਰਧਨ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਚੇਨਈ ਓਪਨ ਕੌਮਾਂਤਰੀ ਸ਼ਤਰੰਜ ਪ੍ਰਤੀਯੋਗਿਤਾ ਦੇ ਪੰਜਵੇਂ ਦੌਰ ਵਿਚ ਇਕ ਹੋਰ ਗ੍ਰੈਂਡਮਾਸਟਰ ਯੂਕ੍ਰੇਨ ਦੇ ਸਟੇਨਿਸਲਾਵ ਬੋਗਾਦਾਨੋਵਿਚ ਨੂੰ ਹਰਾਇਆ। ਹਰਸ਼ਵਰਧਨ ਦੇ 5 ਦੌਰ ਤੋਂ ਬਾਅਦ 5 ਅੰਕ ਹਨ ਤੇ ਉਹ ਪੇਰੂ ਦੇ ਗ੍ਰੈਂਡਮਾਸਟਰ ਐਡੂਆਰਡੋ ਮਾਰਟੀਨੇਜ ਅਲਕਾਨਤਾਰਾ ਤੇ ਹਮਵਤਨ ਐੱਨ. ਆਰ. ਵਿਸਾਖ ਨਾਲ ਸਾਂਝੀ ਬੜ੍ਹਤ 'ਤੇ ਹੈ। ਚੋਟੀ ਦਾ ਦਰਜਾ ਪ੍ਰਾਪਤ ਰੂਸੀ ਗ੍ਰੈਂਡ ਮਾਸਟਰ ਪਾਵੇਲ ਪੋਂਰਕਾਨੋਤਵ, ਰੂਸ ਦਾ ਹੀ ਗ੍ਰੈਂਡਮਾਸਟਰ ਸਰਗੇਈ ਯੂਦਿਨ, ਭਾਰਤ ਦਾ ਨੀਲੋਤਪਲ ਦਾਸ, ਇੰਡੋਨੇਸ਼ੀਆ ਦਾ ਕੌਮਾਂਤਰੀ ਮਾਸਟਰ ਤਾਹਿਰ ਯੂਸਫ ਥਿਓਫਿਲਿਫਸ ਤੇ ਭਾਰਤ ਦਾ ਵੀ. ਪ੍ਰਣਵ ਇਕਬਰਾਬਰ 4.5 ਅੰਕ ਲੈ ਕੇ ਅਗਲੇ ਸਥਾਨ 'ਤੇ ਹੈ।


Gurdeep Singh

Content Editor

Related News